ਤੀਆਂ ਦੇ ਸਭਿਆਚਾਰਕ ਮੇਲੇ ਵਿੱਚ ਬੱਚਿਆਂ ਦੇ ਗਿੱਧੇ,ਭੰਗੜੇ,ਰੰਗੋਲੀ,ਮਹਿੰਦੀ,ਪੋਸਟਰ ਮੈਕਿੰਗ ਮੁਕਾਬਲਿਆਂ ਤੋਂ ਇਲਾਵਾ ਲੜਕੀਆਂ ਦੇ ਕਰਵਾਏ ਜਾਣਗੇ ਰਵਾਇਤੀ ਪੋਸ਼ਾਕ ਮੁਕਾਬਲੇ-ਡਿਪਟੀ ਕਮਿਸ਼ਨਰ
ਤਿੰਨ ਦਿਨਾਂ ਲੱਗਣ ਵਾਲੇ ਤੀਆਂ ਦੇ ਮੇਲੇ ਵਿੱਚ ਲੋਕਾਂ ਨੂੰ ਵੱਧ ਚੜ੍ਹ ਕੇ ਲੈਣ ਚਾਹੀਦਾ ਹੈ ਭਾਗ
ਸ੍ਰੀ ਮੁਕਤਸਰ ਸਾਹਿਬ 23 ਅਗਸਤ
ਰਾਜ ਪੱਧਰ ਦਾ ਤੀਆਂ ਦਾ ਮੇਲਾ ਨੂੰ ਸਫਲ ਬਨਾਉਣ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ, ਇਹ ਜਾਣਕਾਰੀ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਸਕੂਲਾਂ,ਕਾਲਜਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਾਜ ਮੰਡੀ ਪਿੰਡ ਭਲਾਈਆਣਾ ਵਿਖੇ 28 ਅਗਸਤ ਤੋਂ 30 ਅਗਸਤ 2024 ਤੱਕ ਕਰਵਾਏ ਜਾ ਰਹੇ ਤੀਆਂ ਦਾ ਸਭਿਆਚਾਰਕ ਮੇਲੇ ਨੂੰ ਸਫਲ ਅਤੇ ਪ੍ਰਭਾਵਸ਼ਾਲੀ ਬਨਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਅਤੇ ਸਮਾਗਮ ਲਈ ਪਹਿਲਾਂ ਹੀ ਕਮੇਟੀਆਂ ਦਾ ਗਠਨ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਜਾ ਚੁੱਕਾ ਹੈ।
ਉਹਨਾਂ ਜਿ਼ਲ੍ਹੇ ਦੀਆਂ ਮੁਟਿਆਰਾਂ, ਲੜਕੀਆਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਤਿੰਨ ਦਿਨਾਂ ਲੱਗਣ ਵਾਲੇ ਤੀਆਂ ਦੇ ਮੇਲੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਉਹਨਾਂ ਨੂੰ ਰਿਵਾਇਤੀ ਸਭਿਆਚਾਰ ਤੋਂ ਇਲਾਵਾ ਪੁਰਾਤਨ ਸਭਿਆਚਾਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ।
ਉਹਨਾਂ ਦੱਸਿਆਂ ਕਿ ਇਸ ਮੇਲੇ ਵਿੱਚ ਜਿੱਥੇ ਗਿੱਧੇ,ਭੰਗੜੇ,ਰੰਗੋਲੀ,ਮਹਿੰਦੀ,ਪੋਸਟਰ ਮੈਕਿੰਗ, ਗੀਤ ਨਾਟਕ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਉਥੇ ਇਸ ਮੇਲੇ ਵਿੱਚ ਲੜਕੀਆਂ ਅਤੇ ਮੁਟਿਆਰਾਂ ਲਈ ਰਵਾਇਤੀ ਪੋਸਾਕ ਮੁਕਾਬਲੇ ਵੀ ਆਯੋਜਿਤ ਕੀਤੇ ਜਾ ਰਹੇ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ, ਜਸਪਾਲ ਮੋਂਗਾ ਜਿ਼ਲ੍ਹਾ ਸਿੱਖਿਆ ਅਫਸਰ, ਕਪਿਲ ਸ਼ਰਮਾ ਵੀ ਹਾਜ਼ਰ ਸਨ।