ਜਲਾਲਾਬਾਦ ਤੋਂ ਸਰਕਾਰੀ ਗਊਸ਼ਾਲਾ ਲਿਆਂਦੇ 40 ਬੇਸਹਾਰਾ ਜਾਨਵਰ
—
ਫਾਜਿ਼ਲਕਾ, 19 ਮਈ
ਜਲਾਲਾਬਾਦ ਸ਼ਹਿਰ ਵਿਚੋਂ ਸਰਕਾਰੀ ਗਊਸ਼ਾਲਾ ਵਿਚ ਅੱਜ 40 ਬੇਸਹਾਰਾ ਜਾਨਵਰ ਲਿਆਂਦੇ ਗਏ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸਤੋਂ ਪਹਿਲਾਂ ਅਬੋਹਰ ਅਤੇ ਫਾਜਿ਼ਲਕਾ ਸ਼ਹਿਰਾਂ ਤੋਂ ਵੀ ਬੇਸਹਾਰਾ ਜਾਨਵਰਾਂ ਨੁੂੰ ਗਊਸ਼ਾਲਾ ਵਿਚ ਲਿਆਂਦਾ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਸਹਾਰਾ ਜਾਨਵਰਾਂ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਅਤੇ ਲੋਕਾਂ ਨੂੰ ਇੰਨ੍ਹਾਂ ਕਾਰਨ ਮੁਸਕਿਲਾਂ ਦਾ ਸਾਮਹਣਾ ਕਰਨਾ ਪੈਂਦਾ ਹੈ।
ਇਸੇ ਲਈ ਬੇਸਹਾਰਾ ਜਾਨਵਰਾਂ ਨੂੰ ਗਊਸਾ਼ਲਾ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਇਹ ਅਭਿਆਨ ਜਾਰੀ ਰਹੇਗਾ।
CATEGORIES ਮਾਲਵਾ