ਪੰਚਾਇਤ ਵਿਭਾਗ ਨੇ ਬੀਡੀਪੀਓ ਸਮੇਤ ਅਧਿਕਾਰੀ ਕਰਮਚਾਰੀ ਬਦਲੇ
ਚੰਡੀਗੜ੍ਹ 14 ਅਗਸਤ। ਪੰਚਾਇਤ ਵਿਭਾਗ ਵੱਲੋਂ ਵੱਖ-ਵੱਖ ਬਲਾਕਾਂ ਦੇ ਅਧਿਕਾਰੀ ਤੇ ਕਰਮਚਾਰੀ ਬਦਲੇ ਹਨ। ਪਹਿਲਾਂ ਵੀ ਵੱਖ-ਵੱਖ ਬੀਡੀਪੀਓ ਦੇ ਤਬਾਦਲੇ ਕੀਤੇ ਗਏ ਸਨ ਤੇ ਹੁਣ ਫਿਰ 34 ਦੇ ਕਰੀਬ ਬੀਡੀਪੀਓ ਬਦਲੇ ਗਏ ਹਨ। ਇਸ ਤੋਂ ਇਲਾਵਾ 200 ਦੇ ਕਰੀਬ ਪੰਚਾਇਤ ਸਕੱਤਰਾਂ ਦੇ ਤਬਾਦਲੇ ਵੀ ਕੀਤੇ ਗਏ ਹਨ। ਦੱਸਣ ਯੋਗ ਹੈ ਕਿ ਫਿਲਹਾਲ 15 ਅਗਸਤ ਤੱਕ ਆਮ ਬਦਲੀਆਂ ਦਾ ਸਮਾਂ ਹੈ। ਇਸ ਲਈ ਸਾਰੇ ਵਿਭਾਗਾਂ ਵਿੱਚ ਲਗਾਤਾਰ ਬਦਲੀਆਂ ਹੋ ਰਹੀਆਂ ਹਨ।
CATEGORIES ਪੰਜਾਬ
TAGS punjab news