ਖੇੜੀ ਵਾਲੇ ਬਾਬੇ ਦਾ ਪਿਆ ਸਹੁਰਿਆਂ ਨਾਲ ਰੌਲਾ, ਚੱਲੀਆਂ ਗੋਲੀਆਂ,ਦੋਨੇਂ ਧਿਰਾਂ ਹਸਪਤਾਲ ਦਾਖਲ

ਸੋਸ਼ਲ ਮੀਡੀਆ ਤੇ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਰਹਿਣ ਵਾਲੇ ਖੇੜੀ ਵਾਲੇ ਬਾਬੇ ਦੇ ਨਾਮ ਨਾਲ ਮਸ਼ਹੂਰ ਗੁਰਵਿੰਦਰ ਸਿੰਘ ਦਾ ਆਪਣੇ ਸਹੁਰਿਆਂ ਨਾਲ ਰੌਲਾ ਪੈ ਗਿਆ। ਇਸ ਦੌਰਾਨ ਜਿੱਥੇ ਉਹਨਾਂ ਦੇ ਸੱਟਾਂ ਲੱਗੀਆਂ ਉੱਥੇ ਉਸ ਦੀ ਸੱਸ ਵੱਲੋਂ ਵੀ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਗਏ ਹਨ। ਉਸ ਦੀ ਸੱਸ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦਾ ਰਿਸ਼ਤਾ ਗੁਰਵਿੰਦਰ ਸਿੰਘ ਖੇੜੀ ਵਾਲੇ ਨਾਲ ਕਰਕੇ ਪਛਤਾ ਰਹੀ ਹੈ। ਉਹਨਾਂ ਨੇ ਆਪਦੇ ਸਹੁਰੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ। ਖੇੜੀ ਵਾਲੇ ਬਾਬੇ ਦੀ ਸੱਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਇਸ ਸਬੰਧ ਵਿੱਚ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਰੋਂਦੇ ਹੋਏ ਕਾਫੀ ਕੁਝ ਬੋਲ ਰਹੀ ਹੈ। ਉਧਰ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਉਸ ਦੀ ਘਰਵਾਲੀ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਅਗਵਾਹ ਕਰਕੇ ਰੱਖਿਆ ਹੋਇਆ ਹੈ। ਅੱਜ ਉਹ ਆਪਣੀ ਨਾਨੀ ਸੱਸ ਨੂੰ ਨਾਂ ਲੈ ਕੇ ਆਪਣੇ ਸਹੁਰੇ ਘਰ ਗਿਆ ਸੀ ਜਿੱਥੇ ਉਸ ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਉਸ ਦੇ ਹੱਥਾਂ ਬਾਵਾਂ ਤੇ ਲੱਤਾਂ ਉੱਪਰ ਕਾਫੀ ਸੱਟਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਮੈਂ ਆਪਣੇ ਘਰਵਾਲੀ ਨੂੰ ਲੈਣ ਗਿਆ ਸੀ। ਪਰ ਉੱਥੇ ਮੇਰੇ ਸਾਲੇ ਤੇ ਹੋਰ 10-15 ਜਣਿਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਉਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਵਿੱਚੋਂ ਅਸਲੀਅਤ ਕੀ ਸਾਹਮਣੇ ਆਉਂਦੀ ਹੈ ਤਾਂ ਸਮਾਂ ਹੀ ਦੱਸੇਗਾ।

CATEGORIES
Share This

COMMENTS

Wordpress (0)
Disqus (0 )
Translate