ਹਨੀ ਟਰੈਪ ਦੇ ਜਾਲ ‘ਚ ਫਸਾ ਕੇ ਪੈਸੇ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, 5 ਲੱਖ ਦੀ ਨਗਦੀ ਸਮੇਤ ਪੰਜ ਔਰਤਾਂ ਸਮੇਤ ਅੱਠ ਜਣੇ ਕਾਬੂ
ਫਾਜਿਲਕਾ 10 ਅਗਸਤ। ਫਾਜ਼ਲਕਾ ਜ਼ਿਲ੍ਹੇ ਵਿੱਚ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਯੋਗ ਅਗਵਾਈ ਵਿੱਚ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਰਹੀ ਹੈ। ਭੋਲੇ ਭਾਲੇ ਲੋਕਾ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨਾ ਕੋਲੋ ਪੈਸੇ ਵਸੂਲਣ ਅਤੇ ਬਲੈਕਮੇਲ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਲਾਲਾਬਾਦ ਪੁਲਿਸ ਵੱਲੋਂ 9.8.2024 ਨੂੰ ਮੁਕੱਦਮਾ ਨੰਬਰ 117 ਮਿਤੀ 09-08-2024 ਅ/ਧ 351(2), 308(2),61(2) ਬੀ.ਐਨ.ਐਸ ਥਾਣਾ ਸਿਟੀ ਜਲਾਲਾਬਾਦ ਵਿਖੇ ਸੁਰਿੰਦਰ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਪਿੰਡ ਬੱਘੇ ਕੇ ਉਤਾੜ ਦੇ ਬਿਆਨਾਂ ਤੇ ਮੁਕਦਮਾ ਦਰਜ ਕੀਤਾ ਗਿਆ। ਡੀਐਸਪੀ ਸ਼੍ਰੀ ਅਸ਼ਰੂ ਰਾਮ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕਦਮਾ ਜੋਤਮ ਕੋਰ ਪਤਨੀ ਮਨਜੀਤ ਸਿੰਘ, ਜਸਵਿੰਦਰ ਕੋਰ ਪਤਨੀ ਮਲਕੀਤ ਸਿੰਘ ਵਾਸੀਆਨ ਗੰਗ ਕਨਾਲ, ਸੁਨੀਤਾ ਕੋਰ ਪਤਨੀ ਸ਼ਮਸੇਰ ਸਿੰਘ ਵਾਸੀ ਟਿੱਡੀ ਅਰਾਈਆ, ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ, ਛਿੰਦੋ ਬਾਈ ਪਤਨੀ ਅੰਗਰੇਜ ਸਿੰਘ ਵਾਸੀਆਨ ਚੱਕ ਮਲੋਚਾ ਹੀਰੇ ਵਾਲਾ, ਅਮਨ ਪੁੱਤਰ ਨਾਮਲੂਮ, ਅੰਗਰੇਜ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਚੱਕ ਮਲੋਚਾ ਹੀਰੇ ਵਾਲਾ, ਸੁਖਚੈਨ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਗੋਬਿੰਦ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀਆਨ ਕਰਨੀਵਾਲਾ ਦੇ ਖਿਲਾਫ ਦਰਜ ਕੀਤਾ ਗਿਆ ਹੈ।। ਬਿਆਨ ਕਰਤਾ ਨੇ ਦੱਸਿਆ ਕਿ ਉਕਤਾਨ ਦੋਸ਼ੀਆਨ ਨੇ ਮਿਲ ਕੇ ਸੁਰਿੰਦਰ ਕੁਮਾਰ ਉਕਤ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਉਸ ਪਾਸੋ ਇੱਕ ਮੋਬਾਇਲ ਫੋਨ 1,30,000(35000+50000+45000)/-ਲੱਖ ਰੁਪਏ ਨਗਦ 1,10,000/- ਰੁਪਏ ਗੁਗਲ ਪੇ, 5 ਲੱਖ ਰੁਪਏ ਨਗਦ, 2 ਚੈਕ ਇੱਕ 10 ਲੱਖ ਰੁਪਏ ਤੇ ਦੂਸਰਾ ਚੈਕ 5 ਲੱਖ ਰੁਪਏ ਬਾ੍ਰਮਦ ਕੀਤੇ ਗਏ ਹੈ। ਉਹਨਾਂ ਦੱਸਿਆ ਕਿ ਉਕਤ ਦੋਸ਼ੀਆਨ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਸਨ। ਉਧਰ ਐਸ ਐਸ ਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਫਾਜ਼ਿਲਕਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।



