ਸਿਹਤ ਵਿਭਾਗ ਵੱਲੋਂ ਪੁਲਸੀਆਂ ਨੂੰ ਕੀਤਾ ਗਿਆ ਡੇਂਗੂ ਸਬੰਧੀ ਜਾਗਰੂਕ
ਕਪੂਰਥਲਾ 10 ਅਗਸਤ। ਅੱਜ ਦਾ ਟੀਚਾ ਬਲਾਕ ਢਿੱਲਵਾਂ ਅਧੀਨ ਆਉਦੇਂ ਸਮੂਹ ਪੁਲਿਸ ਸਟੇਸ਼ਨਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕਰਨਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਜਾ ਕਿ ਘਰਾਂ ‘ਚ, ਗਮਲੇ, ਖੜੇ ਪਾਣੀ ਵਾਲੀਆਂ ਥਾਵਾਂ, ਬਾਹਰ ਪਏ ਡਸਟਬੀਨ, ਫ੍ਰੀਜਾ, ਛੱਤ ‘ਤੇ ਵਾਧੂ ਪਿਆ ਸਮਾਨ ਜਿਸ ਵਿੱਚ ਪਾਣੀ ਖੜਾ ਹੋ ਸਕਦਾ ਹੈ, ਟੋਏ, ਆਦਿ ਵਿੱਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਇਲਾਜ ਅਤੇ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਰੋਕਥਾਮ ਟੀਮ ਵਿੱਚ ਐਸ.ਆਈ ਬਲਕਾਰ ਸਿੰਘ ਬੱਲ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਅਤੇ ਐਮ.ਪੀ.ਐਚ.ਡਬਲਿਓ ਰੁਪਿੰਦਰਜੀਤ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਬਲਜਿੰਦਰ ਸਿੰਘ, ਗੁਰਿੰਦਰਬੀਰ ਸਿੰਘ, ਪ੍ਰਭਜੋਤ ਸਿੰਘ, ਨਰਿੰਦਰ ਸਿੰਘ, ਯਾਦਵਿੰਦਰ ਸਿੰਘ, ਆਸ਼ਾ ਵਰਕਰਾਂ ਆਦਿ ਹਾਜ਼ਰ ਸਨ।
(ਡੱਬੀ)
ਡੇਂਗੂ ਬੁਖਾਰ ਸੰਬੰਧੀ ਕੁਝ ਖ਼ਾਸ ਜਾਣਕਾਰੀ
- ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ।
-ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ। - ਠੰਡੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਹੁੰਦਾ ਹੈ ।
ਲੱਛਣ ਕਿ ਹਨ –
- ਠੰਡ ਨਾਲ ਬੁਖ਼ਾਰ ਦਾ ਚੜਨਾ
- ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ
- ਭੁੱਖ ਘੱਟ ਲਗਣਾ ਜਾਂ ਦਸਤ ਹੋਣਾ ।
ਡੇਂਗੂ ਤੋਂ ਕਿਵੇਂ ਬੱਚੀਆਂ ਜਾ ਸਕਦਾ ਹੈ-
ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਵੋਂ ਅਤੇ ਜੇਕਰ ਪਾਣੀ ਡਰਮ ਆਦਿ `ਚ ਰੱਖਿਆ ਹੈ ਤਾਂ ਉਸ ਨੂੰ ਢੰਕ ਕਿ ਰੱਖੋਂ।
ਕੁਲਰਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ
ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕਰਣ ਜਾਂ।



