ਭਾਜਪਾ ਵਿਧਾਇਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਜੈਪੁਰ 8 ਅਗਸਤ। ਰਾਜਸਥਾਨ ਤੋਂ ਭਾਜਪਾ ਦੇ ਵਿਧਾਇਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜ਼ਿਲ੍ਹਾ ਉਦੇਪੁਰ ਦੇ ਵਿਧਾਨ ਸਭਾ ਹਲਕਾ ਸਲੂੰਬਰ ਤੋਂ ਵਿਧਾਇਕ ਅੰਮ੍ਰਿਤ ਲਾਲ ਮੀਨਾ ਦੀ ਛਾਤੀ ਵਿੱਚ ਬੀਤੀ ਦੇਰ ਰਾਤ ਦਰਦ ਹੋਇਆ ਤਾਂ ਉਹਨਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਵਿਧਾਇਕ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਆਗੂ ਹਸਪਤਾਲ ਪਹੁੰਚ ਰਹੇ ਹਨ। ਉਧਰ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਭਜਨ ਲਾਲ ਸ਼ਰਮਾ ਵੱਲੋਂ ਵਿਧਾਇਕ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

CATEGORIES ਰਾਸ਼ਟਰੀ


