ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣੇ ਦੇ ਵੱਖ-ਵੱਖ ਇਲਾਕਿਆਂ ਚ ਕੀਤਾ ਬਦਲਾਅ ਜਨ ਸਭਾਵਾਂ ਨੂੰ ਸੰਬੋਧਨ
ਲੋਕਾਂ ਨੂੰ ਦਿੱਤਾ ਹਰਿਆਣੇ ਵਿੱਚ ਕੰਮ ਕਰਨ ਵਾਲੀ ਇਮਾਨਦਾਰ ਸਰਕਾਰ ਲਿਆਉਣ ਦਾ ਸੱਦਾ
ਚੰਡੀਗੜ 5 ਅਗਸਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰਿਆਣੇ ਦੇ ਵੱਖ-ਵੱਖ ਇਲਾਕਿਆਂ ਵਿੱਚ ਬਦਲਾਅ ਜਨ ਸਭਾਵਾਂ ਦੌਰਾਨ ਸੰਬੋਧਨ ਕੀਤਾ। ਇਸ ਦੌਰਾਨ ਉਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਲੋਕਾਂ ਨੂੰ ਸੱਦਾ ਦਿੱਤਾ।
ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਦੇ ਪਿਹੋਵਾ ਸੋਨੀਪਤ ਅਤੇ ਕਰਨਾਲ ਦੇ ਬੱਲਾ ਵਿਖੇ ਕਰਵਾਈ ਗਈ ਬਦਲਾਅ ਜਨਸਭਾ ਸ਼ਿਰਕਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰੀ ਗਿਣਤੀ ਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਉਹਨਾਂ ਕਿਹਾ ਕਿ ਹੁਣ ਹਰਿਆਣਾ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਉਤਸਾਹ ਤੇ ਵਿਸ਼ਵਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਹਰਿਆਣੇ ਚ ਇਮਾਨਦਾਰ ਅਤੇ ਕੰਮ ਦੀ ਰਾਜਨੀਤੀ ਕਰਨ ਵਾਲੀ ਸਰਕਾਰ ਲਿਆਉਣ ਲਈ ਤਿਆਰ ਬਰ ਤਿਆਰ ਨੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਂਗ ਹਰਿਆਣੇ ਦੇ ਲੋਕਾਂ ਨੇ ਵੀ ਹੁਣ ਤੱਕ ਭਾਜਪਾ ਕਾਂਗਰਸ ਤੇ ਖੇਤਰੀ ਪਾਰਟੀ ਦੀਆਂ ਸਰਕਾਰਾਂ ਵਾਰ-ਵਾਰ ਲਿਆ ਕੇ ਵੇਖ ਲਈਆਂ ਹਨ। ਪਰ ਇਹ ਸਰਕਾਰਾਂ ਨੇ ਸਿਰਫ ਵਾਰੀ ਬੰਨੀ ਹੋਈ ਹੈ ਪਰ ਲੋਕਾਂ ਦੇ ਭਲੇ ਦੀ ਗੱਲ ਕਦੇ ਨਹੀਂ ਕਰਦੀਆਂ। ਪੰਜਾਬ ਵਿੱਚ ਵੀ ਵਾਰੀ ਵਾਰੀ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਲੋਕ ਬਣਾਉਂਦੇ ਰਹੇ ਪਰ ਲੋਕਾਂ ਦੀ ਸਾਰ ਕਿਸੇ ਨੇ ਨਹੀਂ ਲਈ। 2022 ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਹੁਣ ਪੰਜਾਬ ਬਦਲ ਵੀ ਰਿਹਾ ਹੈ। ਦੋ ਸਾਲਾਂ ਵਿੱਚ 43 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਸਿੱਖਿਆ ਤੇ ਸਿਹਤ ਵਿੱਚ ਵੱਡੇ ਸੁਧਾਰ ਹੋਏ ਹਨ। ਸਕੂਲ ਆਫ ਐਮੀਨਸ ਬਣਾਏ ਗਏ ਹਨ ਤੇ ਮੁਹੱਲਾ ਕਲੀਨਿਕ ਲੋਕਾਂ ਦੇ ਇਲਾਜ ਲਈ ਬਣ ਚੁੱਕੇ ਹਨ ਜਿੱਥੇ ਲੱਖਾਂ ਲੋਕ ਹੁਣ ਤੱਕ ਇਹਨਾਂ ਕਲੀਨਿਕਾਂ ਦਾ ਲਾਭ ਲੈ ਚੁੱਕੇ ਨੇ। 75 ਸਾਲ ਵਿੱਚ ਲੀਡਰਾਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ। ਜਿਸ ਕਾਰਨ ਲੋਕਾਂ ਦਾ ਰਾਜਨੀਤਿਕ ਲੋਕਾਂ ਤੋਂ ਵਿਸ਼ਵਾਸ ਉੱਠ ਚੁੱਕਿਆ।
ਮੁੱਖ ਮੰਤਰੀ ਨੇ ਹਰਿਆਣੇ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਹੁਣ ਤੁਹਾਡੇ ਕੋਲੇ ਮੌਕਾ ਹੈ ਆਓ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਈਏ।



