ਭਿਆਨਕ ਸੜਕ ਹਾਦਸੇ ਵਿੱਚ ਪਿਓ ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ
ਬਠਿੰਡਾ 4 ਅਗਸਤ। ਬਠਿੰਡਾ ਪਟਿਆਲਾ ਰੋਡ ਤੇ ਰਾਮਪੁਰਾ ਫੂਲ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪਿਉ ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਮਿਰਤਕ ਲੋਕਾਂ ਦੀ ਪਹਿਚਾਨ ਬਠਿੰਡਾ ਦੇ ਰਹਿਣ ਵਾਲੇ ਸਤੀਸ਼ ਕੁਮਾਰ ਉਸ ਦੇ ਪੁੱਤਰ ਹਿਮਾਂਸ਼ੂ ਅਤੇ ਉਸਦੇ ਦੋਸਤ ਵਿਕਰਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਤਿੰਨੇ ਜਣੇ ਆਪਣੀ ਆਈ20 ਕਾਰ ਤੇ ਬਰਨਾਲੇ ਤੋਂ ਬਠਿੰਡੇ ਵੱਲ ਆ ਰਹੇ ਸਨ। ਰਾਮਪੁਰਾ ਫੂਲ ਰੇਲਵੇ ਪੁਲ ਤੂੰ ਅੱਗੇ ਕਾਰ ਸੜਕ ਤੇ ਖੜੇ ਟਿੱਪਰ ਵਿੱਚ ਜਾ ਵੱਜੀ। ਤਾਂ ਘਰੇ ਨਹੀਂ ਭਿਆਨਕ ਸੀ ਕਿ ਪਿਓ ਪੁੱਤ ਦੀ ਮੌਤ ਮੌਕੇ ਤੇ ਹੀ ਹੋ ਗਈ ਜਦੋਂ ਕਿ ਮਗਰ ਬੈਠੇ ਤੀਜੇ ਵਿਅਕਤੀ ਨੂੰ ਆਸ ਪਾਸ ਦੇ ਲੋਕਾਂ ਨੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸਦੀ ਵੀ ਮੌਤ ਹੋ ਚੁੱਕੀ ਸੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ।

CATEGORIES ਪੰਜਾਬ


