ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕਸ ਦੇ ਸੈਮੀਫਾਈਨਲ ਵਿੱਚ ਪਹੁੰਚੀ
ਭਾਰਤੀ ਹਾਕੀ ਟੀਮ ਨੇ ਅੱਜ ਗਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਤੇ ਗਰੇਟ ਬ੍ਰਿਟੇਨ ਦੀ ਟੀਮ ਚਾਰੇ ਰਾਊਂਡਾਂ ਵਿੱਚ ਇੱਕ ਇੱਕ ਦੀ ਬਰਾਬਰੀ ਤੇ ਰਹੀ। ਅੱਜ ਦੇ ਮੈਚ ਵਿੱਚ ਸ਼ੁਰੂਆਤ ਚ ਹੀ ਭਾਰਤੀ ਟੀਮ ਦਾ ਇੱਕ ਪਲੇਅਰ ਰੈਡ ਕਾਰਡ ਹੋਣ ਕਾਰਨ ਬਾਹਰ ਚਲਾ ਗਿਆ ਜਿਸ ਕਾਰਨ 17 ਮੈਚ ਭਾਰਤੀ ਟੀਮ 10 ਖਿਡਾਰੀਆਂ ਨਾਲ ਹੀ ਖੇਡੀ। ਇਸ ਦੌਰਾਨ ਭਾਰਤੀ ਟੀਮ ਵੱਲੋਂ ਬਹੁਤ ਵਧੀਆ ਡਿਫੈਂਸ ਕੀਤਾ ਗਿਆ।
ਉਸ ਤੋਂ ਬਾਦ ਸ਼ੂਟ ਆਊਟ ਮੁਕਾਬਲੇ ਦੀ ਸ਼ੁਰੂਆਤ ਹੋਈ।ਜਿਸ ਵਿੱਚ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਭਾਰਤ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਗਰਾਊਂਡ ਦਾ ਮਾਹੌਲ ਪੂਰੀ ਤਰ੍ਹਾਂ ਖੁਸ਼ਗਵਾਰ ਹੋ ਗਿਆ। ਅੱਜ ਦੇ ਇਸ ਮੈਚ ਵਿੱਚ ਭਾਰਤ ਦੇ ਗੋਲਕੀਪਰ ਸ੍ਰੀ ਜੇਸ਼ ਦਾ ਵੱਡਾ ਰੋਲ ਰਿਹਾ।
CATEGORIES ਖੇਡਾਂ