ਪੰਜਾਬ ਵਿੱਚ ਮੁਫਤ ਬੱਸ ਯਾਤਰਾ ਲਈ ਔਰਤਾਂ ਦੇ ਬਣਨਗੇ ਸਮਾਰਟ ਕਾਰਡ

ਪੰਜਾਬ ਸਰਕਾਰ ਦੇ ਨਿਵੇਕਲੇ ਉਪਰਾਲੇ ਦੀ ਔਰਤਾਂ ਵੱਲੋਂ ਭਰਪੂਰ ਸ਼ਲਾਂਘਾ
ਚੰਡੀਗੜ੍ਹ 1 ਅਗਸਤ (ਬਿਊਰੋ ਰਿਪੋਰਟ)
ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਦੀ ਦਿੱਤੀ ਗਈ ਸਹੂਲਤ ਹੁਣ ਡਿਜੀਟਲ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਮੁਫਤ ਬੱਸ ਯਾਤਰਾ ਕਰਨ ਲਈ ਸਮਾਰਟ ਕਾਰਡ ਬਣਾਏ ਜਾਣਗੇ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਦੀ ਸੁਵਿਧਾ ਦਿੱਤੀ ਹੋਈ ਹੈ। ਔਰਤਾਂ ਆਪਣੇ ਆਧਾਰ ਕਾਰਡ ਤੇ ਕਿਤੇ ਵੀ ਪੰਜਾਬ ਵਿੱਚ ਆ ਜਾ ਸਕਦੀਆਂ ਹਨ। ਜਿਸ ਦਾ ਲਾਭ ਲੱਖਾਂ ਔਰਤਾਂ ਵੱਲੋਂ ਲਿਆ ਜਾ ਰਿਹਾ ਹੈ। ਅਜਿਹੇ ਵਿੱਚ ਔਰਤਾਂ ਨੂੰ ਆਧਾਰ ਕਾਰਡ ਰਾਹੀਂ ਬਸ ਸਫਰ ਕਰਨ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਔਰਤਾਂ ਲਈ ਬਸ ਸਫ਼ਰ ਸੌਖਾ ਕੀਤਾ ਜਾ ਰਿਹਾ ਹੈ ਤਾਂ ਜੋ ਉਨਾਂ ਨੂੰ ਸਫ਼ਰ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਬੱਸ ਯਾਤਰਾ ਲਈ ਸਮਾਰਟ ਕਾਰਡ ਮੁਹਈਆ ਕਰਵਾਏ ਜਾਣਗੇ। ਜਿਸ ਉੱਪਰ ਕਰੀਬ 16 ਕਰੋੜ ਰੁਪਏ ਦੀ ਲਾਗਤ ਆਵੇਗੀ।
ਉਧਰ ਔਰਤਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਬਾਗੋ ਬਾਗ ਹਨ ਕਿਉਂਕਿ ਉਨਾਂ ਦੀ ਆਧਾਰ ਕਾਰਡ ਨੂੰ ਲੈ ਕੇ ਆਮ ਹੀ ਬੱਸਾਂ ਵਿੱਚ ਕੰਡਕਟਰਾਂ ਨਾਲ ਲੜਾਈ ਹੁੰਦੀ ਸੀ। ਪਰ ਜਦੋਂ ਹੁਣ ਉਹਨਾਂ ਕੋਲ ਸਮਾਰਟ ਕਾਰਡ ਹੋਣਗੇ ਤਾਂ ਉਹਨਾਂ ਨੂੰ ਕੋਈ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਔਰਤਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਸਰਾਇਆ ਜਾ ਰਿਹਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate