ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕਿਸਾਨੀ ਮੰਗਾਂ ਦਾ ਖੇਤੀਬਾੜੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ

ਅਬੋਹਰ 27 ਜੁਲਾਈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੱਕੀ ਜਾਂਦੀ ਹੈ। ਅੱਜ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਤੇ ਆਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਅਬੋਹਰ ਕਨਵੀਨਰ ਜਗਜੀਤ ਸਿੰਘ ਸੰਧੂ ਝੌਰੜਖੇੜਾ ਤੇ ਕਨਵੀਨਰ ਵੱਲੋਂ ਨਿਰਮਲ ਸਿੰਘ ਬਹਾਵ ਵਾਲਾ ਨੇ ਮੁਲਾਕਾਤ ਕੀਤੀ ਤੇ ਇਸ ਮੌਕੇ ਤੇ ਕਿਸਾਨੀ ਮਸਲਿਆਂ ਦਾ ਮੰਗ ਪੱਤਰ ਵੀ ਉਹਨਾਂ ਨੂੰ ਸੌਂਪਿਆ।
ਇਸ ਮੌਕੇ ਤੇ ਜਗਜੀਤ ਸਿੰਘ ਸੰਧੂ ਤੇ ਨਿਰਮਲ ਸਿੰਘ ਬਹਾਵ ਵਾਲਾ ਨੇ ਖੇਤੀਬਾੜੀ ਮੰਤਰੀ ਤੋਂ ਮੰਗ ਕੀਤੀ ਕਿ 2022 ਤੋ ਲੈ ਕੇ ਜੋ ਕਿਸਾਨ ਵੀਰਾਂ ਦਾ ਨਰਮਾ ਖਰਾਬ ਹੋ ਗਿਆ ਸੀ ਅੱਜ 2024 ਤੱਕ ਉਸ ਦਾ ਕੋਈ ਮੁਆਵਜ਼ਾ ਮਾਨ ਸਰਕਾਰ ਨੇ ਨਹੀ ਦਿੱਤਾ। ਕਿਸਾਨ ਵੀਰਾਂ ਨੂੰ ਉਹ ਮੁਆਵਜ਼ਾ ਤਰੁੰਤ ਦਿੱਤਾ ਜਾਵੇ।
ਇਸ ਤੋਂ ਇਲਾਵਾ ਬੈਂਕਾਂ ਦੇ ਡਿਫਾਲਟਰ ਹੋਏ ਕਿਸਾਨਾਂ ਦਾ ਕਰਜ਼ਾ ਮੁਾਫ ਕੀਤਾ ਜਾਵੇ।
ਉਹਨਾਂ ਕਿਹਾ ਕਿ ਜਿਹੜੀਆਂ ਕੰਪਨੀਆ ਨੇ ਕਿਸਾਨਾਂ ਨੂੰ ਨਾਨ ਬੀ ਟੀ ਨਰਮੇ ਦਾ ਬੀਜ ਦਿੱਤਾ ਹੈ ਉਹਨਾ ਉੱਪਰ ਕਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੀਜ ਵਾਲੇ ਲਫਾਫੇ ਵਿੱਚ ਨੌਨ ਬੀ ਟੀ ਦੀ ਪੁੜੀ ਬੰਦ ਆਵੇ ਨਾ ਕਿ ਵਿੱਚ ਮਿਕਸ ਕੀਤਾ ਜਾਵੇ। ਨਵੀਂ ਵਰਾਇਟੀ ਕਿਸਾਨਾਂ ਨੂੰ ਨਰਮੇ ਦੀ ਦਿੱਤੀ ਜਾਵੇ ਤਾਂ ਜੋ ਗੁਲਾਬੀ ਸੁੰਡੀ ਦਾ ਅਸਰ ਨਾ ਹੋਵੇ। ਉਹਨਾਂ ਬਾਗਬਾਨੀ ਤੇ ਨਹਿਰੀ ਪਾਣੀ ਦੀ ਸਮੱਸਿਆ ਖੇਤੀਬਾੜੀ ਮੰਤਰੀ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਬਾਗ ਸਰਕਾਰ ਦੀ ਗਲਤ ਨੀਤੀਆ ਤੇ ਨਹਿਰ ਦੀ ਗਲਤ ਟਾਇਮ ਬੰਦੀ ਕਰ ਕੇ ਸੁੱਕ ਗਏ ਹਨ।ਉਨਾਂ ਕਿਸਾਨਾਂ ਨੂੰ ਸਰਕਾਰ ਮੰਨਿਆ ਹੋਇਆ ਮੁਆਵਜ਼ਾ ਤੁਰੰਤ ਜਾਰੀ ਕਰੇ। ਉਹਨਾਂ ਕਿਹਾ ਕਿ ਨਹਿਰੀ ਪਾਣੀ ਦੀ ਘਾਟ ਕਰਕੇ ਪਾਣੀ ਦੀ ਬੱਚਤ ਲਈ ਬਾਗਾਂ ਵਿੱਚ ਪੱਕੇ ਖਾਲੇ ਫੁੱਲ ਸਬਸੀਡੀ ਤੇ ਬਨਵਾਏ ਜਾਣ ਤੇ ਇਨਾ ਦਾ ਪੈਸਾ ਸਿੱਧਾ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਜੋ ਕਿਸਾਨ ਚੰਗਾ ਸਮਾਨ ਖਰੀਦ ਕੇ ਆਪ ਖਾਲੇ ਤਿਆਰ ਕਰਵਾਉਣ ਤੇ ਠੇਕੇਦਾਰੀ ਦੀ ਲੁੱਟ ਵੀ ਰੋਕੀ ਜਾ ਸਕੇ। ਇਸ ਮੌਕੇ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕਾਰਜ ਕਰ ਰਹੀ ਹੈ। ਇਹਨਾਂ ਮੰਗਾਂ ਦੇ ਹੱਲ ਦਾ ਭਰੋਸਾ ਵੀ ਉਹਨਾਂ ਵੱਲੋਂ ਦਿੱਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate