ਸਰਕਾਰੀ ਆਈ.ਟੀ.ਆਈ ਫਾਜਿਲਕਾ ਵਿਚ ਐਨ.ਐਸ.ਐਸ ਯੁਨਿਟ ਵੱਲੋਂ ਲਗਾਇਆ ਗਿਆ ਇਕ ਰੋਜਾ ਕੈਂਪ
ਫਾਜਿਲਕਾ 9 ਦਸੰਬਰ
ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸਰਕਾਰੀ ਆਈ.ਟੀ.ਆਈ ਫਾਜਿਲਕਾ ਵਿੱਚ ਪ੍ਰਿੰਸੀਪਲ ਹਰਦੀਪ ਕੁਮਾਰ ਦੀ ਸਰਪ੍ਰਸਤੀ ਹੇਠ ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਵੱਲੋਂ ਐਨ.ਐਸ.ਐਸ ਕੈਂਪ ਲਗਾਇਆ ਗਿਆ। ਜਿਸ ਵਿੱਚ 56 ਐਨ.ਐਸ.ਐਸ ਵਲੰਟੀਅਰ ਨੇ ਭਾਗ ਲਿਆ।
ਟ੍ਰੇਨਿੰਗ ਅਫਸਰ . ਅੰਗਰੇਜ ਸਿੰਘ ਅਤੇ ਜੀ.ਆਈ ਸ੍ਰੀ ਮਦਨਲਾਲ ਨੇ ਵਲੰਟੀਅਰ ਨੂੰ ਸਬੰਧਿਤ ਕਰਦਿਆ ਕਿਹਾ ਕਿ ਕੁਦਰਤ ਸਾਨੂੰ ਜਿੰਦਗੀ ਬੱਖਸਦੀ ਹੈ ਇਸ ਲਈ ਇਸ ਦੀ ਸੰਭਾਲ ਕਰਨਾ ਹਰ ਇਕ ਮਨੁੱਖ ਦਾ ਮੁਢਲਾ ਫਰਜ ਹੈ। ਟ੍ਰੇਨਿੰਗ ਅਫਸਰ ਸ. ਅੰਗਰੇਜ ਸਿੰਘ ਨੇ ਕਿਹਾ ਕਿ ਅਸੀ ਜਿਸ ਜਗਾ ਤੇ ਪੜਦੇ ਹੁੰਦੇ ਹਾਂ ਜਾ ਕੰਮ ਕਰਦੇ ਹਾਂ ਉਸ ਜਗ੍ਹਾ ਨੂੰ ਸਾਫ ਸੁਥਰਾ ਰੱਖਣਾ ਅਤੇ ਉਸਦੀ ਸੰਭਾਲ ਸਾਨੂੰ ਆਪਣਾ ਘਰ ਸਮਝਦੇ ਹੋਏ ਕਰਨੀ ਚਾਹੀਦੀ ਹੈ।
CATEGORIES ਮਾਲਵਾ