ਸਵਾਰੀਆਂ ਦੀ ਭਰੀ ਬੱਸ ਦਰਿਆ ਚ ਡਿੱਗੀ

ਮਨਾਲੀ ਤੋਂ ਪੰਜਾਬ ਆ ਰਹੀ ਸਵਾਰੀਆਂ ਦੀ ਭਰੀ ਬੱਸ ਬਿਆਸ ਦਰਿਆ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਸਵਾਰੀਆਂ ਦੀ ਭਰੀ ਇੱਕ ਬੱਸ ਮਨਾਲੀ ਗਈ ਹੋਈ ਸੀ। ਅੱਜ ਬਸ ਮਨਾਲੀ ਤੋਂ ਪਠਾਨਕੋਟ ਵੱਲ ਵਾਪਸ ਆ ਰਹੀ ਸੀ। ਅਚਾਨਕ ਬੱਸ ਬਿਆਸ ਦਰਿਆ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਦੀ ਬੱਚਤ ਰਹੀ ਪਰ ਸਵਾਰੀਆਂ ਨੂੰ ਸੱਟਾਂ ਜਰੂਰ ਲੱਗੀਆਂ ਹਨ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਮੀਨ ਧਸ ਜਾਣ ਕਾਰਨ ਬੱਸ ਦਰਿਆ ਵਿੱਚ ਡਿੱਗੀ ਹੈ।

CATEGORIES
Share This

COMMENTS

Wordpress (0)
Disqus (0 )
Translate