ਵਿਆਹ ਦੇ 7 ਸਾਲ ਬਾਅਦ ਸਹੁਰਿਆਂ ਨੇ ਕੱਢਿਆ ਘਰੋਂ,ਹਰਪ੍ਰੀਤ ਨੇ ਜੀਵਨ ਲੀਲਾ ਕੀਤੀ ਸਮਾਪਤ
ਅਬੋਹਰ ਦੀ ਗੋਵਿੰਦ ਨਗਰੀ ਵਾਸੀ ਇੱਕ ਲੜਕੀ ਲਈ ਵਿਆਹ ਤੋਂ ਬਾਅਦ ਕਿਸੇ ਨਾਲ ਦੋਸਤੀ ਕਰਨਾ ਕਾਲ ਬਣ ਗਿਆ। ਅਖੀਰ ਉਸ ਨੇ ਮੌਤ ਨੂੰ ਗਲੇ ਲਾ ਲਿਆ। ਜਾਣਕਾਰੀ ਅਨੁਸਾਰ ਆਨੰਦ ਨਗਰੀ ਵਾਸੀ ਹਰਪ੍ਰੀਤ ਕੌਰ ਉਰਫ ਨੂਰ ਦਾ ਵਿਆਹ ਨਿਖਿਲ ਕੁਮਾਰ ਨਾਲ ਹੋਇਆ ਸੀ। ਵਿਆਹ ਨੂੰ ਕਰੀਬ 7 ਸਾਲ ਹੋ ਚੁੱਕੇ ਸਨ ਤੇ ਪੰਜ ਸਾਲ ਦਾ ਘਰ ਵਿੱਚ ਪੁੱਤਰ ਵੀ ਸੀ। ਇਸੇ ਦੌਰਾਨ ਵਿਸ਼ਾਲ ਮੈਗਾਮਾਰਟ ਤੇ ਕੰਮ ਕਰਦਿਆਂ ਹਰਪ੍ਰੀਤ ਦੀ ਬੁਰਜ ਮੁਹਾਰ ਨਿਵਾਸੀ ਤੇ ਪਹਿਲਾਂ ਤੋਂ ਹੀ ਵਿਆਹੇ ਇੱਕ ਵਿਅਕਤੀ ਨਾਲ ਦੋਸਤੀ ਹੋ ਗਈ। ਹਰਪ੍ਰੀਤ ਦੇ ਸਹੁਰੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਹਰਪ੍ਰੀਤ ਨੂੰ ਘਰੋਂ ਕੱਢ ਦਿੱਤਾ ਤੇ ਪੁੱਤਰ ਆਵਦੇ ਕੋਲ ਰੱਖ ਲਿਆ। ਹਰਪ੍ਰੀਤ ਆਵਦੇ ਪੇਕੇ ਪਿੰਡ ਰਹਿੰਦੀ ਸੀ ਉਸ ਦਾ ਬੇਟਾ ਉਸਦੇ ਪਤੀ ਕੋਲ ਹੀ ਰਹਿ ਰਿਹਾ ਸੀ। ਘਰ ਵਿੱਚ ਪੂਰਾ ਕਲੇਸ਼ ਪਿਆ ਹੋਇਆ ਸੀ।
ਘਰ ਵਿੱਚ ਪਈ ਕਲੇਸ਼ ਕਾਰਨ ਉਹ ਪਰੇਸ਼ਾਨ ਰਹਿਣ ਲੱਗੀ। ਬੀਤੇ ਦਿਨ ਉਸਨੇ ਨਹਿਰ ਕਿਨਾਰੇ ਆਪਣੀ ਸਕੂਟਰੀ ਖੜੀ ਕੀਤੀ ਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਕੁਝ ਸਮੇਂ ਬਾਅਦ ਬਾਂਡੀ ਵਾਲਾ ਪਿੰਡ ਕੋਲ ਮਿਲ ਗਈ। ਹਰਪ੍ਰੀਤ ਨੇ ਮਰਨ ਤੋਂ ਪਹਿਲਾਂ ਆਪਣੀ ਭਾਬੀ ਨੂੰ ਫੋਨ ਲਾਇਆ ਤੇ ਕਿਹਾ ਕਿ ਮੈਂ ਮਰਨ ਜਾ ਰਹੀ ਹਾਂ ਉਸ ਦੀ ਭਾਬੀ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਸਨੇ ਆਪਣੀ ਭਾਬੀ ਦੀ ਗੱਲ ਨਾ ਸੁਣੀ। ਮੇਰੇ ਤੱਕ ਹਰਪ੍ਰੀਤ ਦੇ ਭਰਾ ਨੇ ਦੱਸਿਆ ਕਿ ਉਸਨੇ ਮਰਨ ਤੋਂ ਪਹਿਲਾਂ ਸਕੂਲ ਜਾ ਕੇ ਆਪਣੇ ਪੁੱਤਰ ਨੂੰ ਗਲੇ ਲਾਇਆ। ਉਧਰ ਉਸ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਲੜਕੀ ਦੇ ਮਾਪਿਆਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਦੋਂ ਮ੍ਰਿਤਕ ਦੀ ਲਾਸ਼ ਨੂੰ ਸੰਸਕਾਰ ਲਈ ਸ਼ਮਸ਼ਾਨ ਘਾਟ ਲਿਆਂਦਾ ਗਿਆ ਤਾਂ ਉੱਥੇ ਲੜਕੀ ਦੇ ਚਾਚੇ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਅੰਤਿਮ ਸੰਸਕਾਰ ਰੋਕ ਦਿੱਤਾ ਤੇ ਕਿਹਾ ਕਿ ਜਿੰਨਾ ਚਿਰ ਕਾਰਵਾਈ ਦੋਸ਼ੀਆਂ ਖਿਲਾਫ ਨਹੀਂ ਹੁੰਦੀ ਉਨਾਂ ਚਿਰ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।