ਕਾਂਗਰਸ ਦੇ ਵਫਦ ਨੇ ਡੀਸੀ ਕੋਲ ਚੱਕੇ ਕਿਸਾਨੀ ਮੁੱਦੇ

ਫ਼ਾਜ਼ਿਲਕਾ 19 ਜੁਲਾਈ। ਅੱਜ ਜ਼ਿਲਾ ਕਾਂਗਰਸ ਕਮੇਟੀ ਫਾਜ਼ਿਲਕਾ ਦਾ ਇੱਕ ਡੈਪੂਟੇਸ਼ਨ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਧੀਰ ਭਾਦੂ ਅਤੇ ਰਜਿੰਦਰ ਕੌਰ ਹਲਕਾ ਇੰਚਾਰਜ ਬੱਲੂਆਣਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮਿਲਿਆ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨਾਲ ਨਰਮੇ ਦੇ ਹੋ ਰਹੇ ਨੁਕਸਾਨ ਸਬੰਧੀ ਇੱਕ ਮੰਗ ਪੱਤਰ ਦਿੱਤਾ।

ਇਸ ਮੰਗ ਪੱਤਰ ਰਾਹੀਂ ਡੈਪੂਟੇਸ਼ਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋ ਨਰਮੇ ਦਾ ਨੁਕਸਾਨ ਗੁਲਾਬੀ ਸੁੰਡੀ ਕਰਕੇ ਜਾਂ ਚਿੱਟੇ ਮੱਛਰ ਕਰਕੇ ਹੋ ਗਿਆ ਅਤੇ ਹੋ ਰਿਹਾ ਹੈ ਉਸ ਦੀ ਰੋਕਥਾਮ ਲਈ ਸਰਕਾਰ ਨੂੰ ਕੋਈ ਪੁਖਤਾ ਰਣਨੀਤੀ ਬਣਾਉਣੀ ਚਾਹੀਦੀ ਹੈ ਤੇ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਵਫਦ ਵਿੱਚ ਆਗੂਆਂ ਨੇ ਡਿਪਟੀ ਕਮਿਸ਼ਨਰ ਫਾਜ਼ਲਕਾ ਡਾਕਟਰ ਸੇਨੂ ਦੁੱਗਲ ਨੂੰ ਕਿਹਾ ਕਿ ਕਿਸਾਨਾਂ ਦਾ ਨੁਕਸਾਨ ਪਿਛਲੇ 4 ਸਾਲਾਂ ਤੋਂ ਨਕਲੀ ਬੀਜਾਂ ਕਰਕੇ, ਨਕਲੀ ਖਾਦ ਸਪਰੇਅ ਦੀ ਵਰਤੋਂ ਕਰਕੇ ਹੋ ਰਿਹਾ ਹੈ।ਉਸ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜਾ ਦਿੱਤਾ ਜਾਵੇ। ਨਾਲ ਇਹ ਵੀ ਮੰਗ ਰੱਖੀ ਗਈ ਕਿ ਜੋ ਬੀਤੇ ਦਿਨੀ ਪਾਣੀ ਦੀ ਕਮੀ ਕਰਕੇ ਇਲਾਕੇ ਦੇ ਕਿਨੂੰਆਂ ਦੇ ਬਾਗਾਂ ਦਾ ਨੁਕਸਾਨ ਹੋ ਗਿਆ ਉਸ ਦੀ ਭਰਪਾਈ ਵੀ ਕੀਤੀ ਜਾਵੇ।

ਡੈਪੂਟੇਸ਼ਨ ਦੇ ਅਨੁਸਾਰ ਜੇਕਰ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ 10 ਦਿਨਾਂ ਚ ਨਾ ਕੱਢ ਸਕਿਆ ਤਾਂ ਜਿਲਾ ਕਾਂਗਰਸ ਕਮੇਟੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਪਿੰਦਰ ਸਿੰਘ ਜਾਖੜ ਬਲਾਕ ਪ੍ਰਧਾਨ, ਰਜਿੰਦਰ ਪੂਨੀਆ ਬਲਾਕ ਪ੍ਰਧਾਨ, ਦੀਪਕ ਸ਼ਰਮਾ ਹੈਪੀ ਜਨਰਲ ਸਕੱਤਰ, ਦੀਪ ਬਰਾੜ ਉਪ ਪ੍ਰਧਾਨ ( ਯੂਥ) ,ਹਰਜੀਵਨ ਸਿੰਘ, ਮਨਿੰਦਰ ਪਾਲ ਜਨਰਲ ਸਕੱਤਰ, ਯੋਗੇਸ਼ ਸਹਾਰਨ ਸਰਪੰਚ ਢਿੰਗਾਂਵਾਲੀ, ਭਰਤ ਭਾਦੂ ਮੰਡਲ ਪ੍ਰਧਾਨ, ਸੁਭਾਸ਼ ਬਰਾੜ ਘੱਲੂ,ਅਮਨ ਨੰਬਰਦਾਰ ਘੱਲੂ, ਸੁਨੀਲ ਮੇਘ ਖ਼ਿਪਾਵਲੀ, ਦਰਸ਼ਨ ਮੈਂਬਰ, ਮਾਸਟਰ ਬ੍ਰਿਜ ਲਾਲ, ਪੂਰਵ ਪ੍ਰਧਾਨ ਪੰਜਾਬ ਪ੍ਰਜਾਪਤ ਭਲਾਈ ਬੋਰਡ, ਅਤੇ ਕਾਂਗਰਸੀ ਕ੍ਰਿਆਕਰਤਾ ਡਾਕਟਰ ਸ਼ਕਤੀ ਸਿੰਘ, ਹਰਕੀਰਤ ਸਿੰਘ, ਮਹਿੰਦਰ ਸ਼ੇਰਗੜ੍ਹ, ਸਿੰਪੀ ਸਿੱਧੂ ਅਜੀਮਗੜ੍ਹ ਅਤੇ ਰਵਿੰਦਰ ਦੱਤਾ ਵੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate