ਸਬਜ਼ੀਆਂ ਦੇ ਭਾਅ ਅਸਮਾਨੀ ਚੜੇ,ਲੋਕਾਂ ਦੀ ਪਹੁੰਚ ਤੋਂ ਹੋਈਆਂ ਦੂਰ
ਚੰਡੀਗੜ 13 ਜੁਲਾਈ। ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੀ ਪਹੁੰਚ ਤੋਂ ਹਰੀਆਂ ਸਬਜ਼ੀਆਂ ਦੂਰ ਹੁੰਦੀਆਂ ਜਾਪ ਰਹੀਆਂ ਹਨ। ਸਬਜ਼ੀਆਂ ਦੇ ਭਾਅ ਅਸਮਾਨੀ ਚੜੇ ਹੋਏ ਹਨ। ਆਮ ਦਿਨਾਂ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਵਾਲਾ ਕੱਦੂ ਵੀ ਅੱਜ 60 ਰੁਪਏ ਤੋਂ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਜਦੋਂ ਕਿ ਹੋਰ ਸਬਜ਼ੀਆਂ ਦੇ ਭਾਅ ਵੀ 60 ਰੁਪਏ ਤੋਂ ਉੱਪਰ ਹੀ ਚੱਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬਹੁਤ ਜਿਆਦਾ ਪੈ ਰਹੀ ਗਰਮੀ ਅਤੇ ਕਈ ਥਾਵਾਂ ਤੇ ਪਏ ਭਾਰੀ ਮੀਂਹ ਕਾਰਨ ਸਬਜ਼ੀਆਂ ਦੇ ਉਤਪਾਦਨ ਤੇ ਅਸਰ ਪਿਆ ਹੈ।ਜਿਸ ਕਾਰਨ ਸਬਜ਼ੀਆਂ ਦੀ ਆਮਦ ਮੰਡੀਆਂ ਦੇ ਵਿੱਚ ਘੱਟ ਹੋਈ ਹੈ ਤਾਂ ਇਸੇ ਕਾਰਨ ਸਬਜ਼ੀਆਂ ਦੇ ਭਾਅ ਵਧੇ ਹਨ ਟਮਾਟਰ ਦੀ ਗੱਲ ਕਰੀਏ ਤਾਂ ਟਮਾਟਰ 80 ਰੁਪਏ ਪ੍ਰਤੀ ਕਿਲੋ, ਮਟਰ 180 ਪ੍ਰਤੀ ਕਿਲੋ,ਪਿਆਜ਼ 40 ਤੋਂ 50 ਰੁਪਏ ਪ੍ਰਤੀ ਕਿਲੋ, ਆਲੂ 30 ਤੋਂ 35 ਰੁਪਏ ਕਿਲੋ, ਦੇਸੀ ਖੀਰਾ 40 ਤੋਂ 50 ਰੁਪਏ ਪ੍ਰਤੀ ਕਿਲੋ,ਚਾਈਨੀਜ਼ ਖੀਰਾ 60 ਪ੍ਰਤੀ ਕਿਲੋ, ਟਿੰਡੋ 100 ਰੁਪਏ ਪ੍ਰਤੀ ਕਿਲੋ, ਤੋਰੀ 80 ਰੁਪਏ ਪ੍ਰਤੀ ਕਿਲੋ, ਕਰੇਲੇ 60 ਰੁਪਏ ਪ੍ਰਤੀ ਕਿਲੋ, ਵੈਂਗਣ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੋਕਾਂ ਨੂੰ ਵੇਚੇ ਜਾ ਰਹੇ ਹਨ। ਇਸ ਤੋਂ ਇਲਾਵਾ ਅਰਬੀ ਦੀ ਗੱਲ ਕਰੀਏ ਤਾਂ ਅਰਬੀ ਦਾ ਭਾਅ ਵੀ 60 ਰੁਪਏ ਪ੍ਰਤੀ ਕਿਲੋ, ਭਿੰਡੀ ਦਾ ਭਾਅ 60 ਤੋਂ 80 ਰੁਪਏ ਪ੍ਰਤੀ ਕਿਲੋ, ਗੁਬਾਰੇ ਦੀਆਂ ਫਲੀਆਂ ਦੇ ਭਾਅ 100 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ ਦੇ ਭਾਅ 100 ਰੁਪਏ ਪ੍ਰਤੀ ਕਿਲੋ ਚੱਲ ਰਹੇ ਹਨ। ਜੇਕਰ ਕੋਈ ਸਬਜੀ ਸਸਤੀ ਮਿਲ ਰਹੀ ਹੈ ਤਾਂ ਉਹ ਸਿਰਫ ਖਖੜੀ ਹੀ ਸਸਤੀ ਮਿਲ ਰਹੀ ਹੈ ਜਿਸ ਦਾ ਭਾਅ 20 ਤੋਂ 30 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਸਬਜ਼ੀਆਂ ਦੇ ਭਾ ਅਸਮਾਨੀ ਚੜ੍ਹਨ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ।



