ਬਜਰੰਗ ਪੂਨੀਆ ਨੂੰ ਕਾਂਗਰਸ ਵੱਲੋਂ ਵੱਡੀ ਜਿੰਮੇਵਾਰੀ,ਕਿਸਾਨ ਵਿੰਗ ਦੇ ਬਣੇ ਚੇਅਰਮੈਨ

ਕਾਂਗਰਸ ਵਿੱਚ ਸ਼ਾਮਿਲ ਹੁੰਦਿਆਂ ਪਹਿਲਵਾਨ ਬਜਰੰਗ ਪੂਨੀਆਂ ਨੂੰ ਕਾਂਗਰਸ ਵੱਲੋਂ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਬਜਰੰਗ ਪੂਣੀਆਂ ਨੂੰ ਕਾਂਗਰਸ ਵੱਲੋਂ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਵਜੋਂ ਸੇਵਾਵਾਂ ਦੇ ਰਹੇ ਹਨ। ਬਜਰੰਗ ਕਿਸਾਨੀ ਅੰਦੋਲਨ ਨਾਲ ਵੀ ਜੁੜੇ ਰਹੇ ਹਨ ਤੇ ਖੁਦ ਵੀ ਉਹਨਾਂ ਵੱਲੋਂ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਡੱਟ ਕੇ ਜਬਰ ਖਿਲਾਫ ਹੋਏ ਅੰਦੋਲਨ ਦਾ ਸਾਥ ਦਿੱਤਾ ਗਿਆ ਸੀ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਜਰੰਗ ਪੂਣੀਆਂ ਤੇ ਵਿਨੇਸ਼ ਫਗਾਟ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ ਤੇ ਨਾਲ ਦੀ ਨਾਲ ਹੀ ਕਾਂਗਰਸ ਵੱਲੋਂ ਬਜਰੰਗ ਪੂਣੀਆਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate