ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 4 ਕਰੋੜ ਦੀ ਰੁਪਏ ਦੀ ਲਾਗਤ ਨਾਲ ਸੀ.ਟੀ. ਸਕੈਨ ਮਸ਼ੀਨ ਦਾ ਕੀਤਾ ਉਦਘਾਟਨ

ਸੀ.ਟੀ. ਸਕੈਨ ਮਸ਼ੀਨ ਦੇ ਸਥਾਪਿਤ ਹੋਣ ਨਾਲ ਮਰੀਜ਼ਾਂ ਦੀ ਘਟੇਗੀ ਖੱਜ਼ਲ-ਖੁਆਰੀ:- ਡਾ. ਬਲਜੀਤ ਕੌਰ

ਮਲੋਟ 11 ਅਕਤੂਬਰ

ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜ੍ਹੇ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਅੱਜ ਮਲੋਟ ਦੇ ਸਿਵਲ ਹਸਪਤਾਲ ਵਿੱਚ 4 ਕਰੋੜ ਦੀ ਲਾਗਤ ਨਾਲ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ ਕਰਨ ਮੌਕੇ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਮਰੀਜ਼ਾਂ ਨੂੰ ਸੀ.ਟੀ. ਸਕੈਨ ਕਰਵਾਉਣ ਲਈ ਮੈਡੀਕਲ ਕਾਲਜਾਂ ਵਿਖੇ ਭੇਜਿਆ ਜਾਂਦਾ ਸੀ ਅਤੇ ਹੁਣ ਮਲੋਟ ਵਿਖੇ ਇਸ ਸੀ.ਟੀ. ਸਕੈਨ ਮਸ਼ੀਨ ਦੇ ਸਥਾਪਿਤ ਹੋਣ ਨਾਲ ਉਨ੍ਹਾਂ ਦੀ ਖੱਜਲ-ਖੁਆਰੀ ਘਟੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਮਲੋਟ ਵਾਸੀਆਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ।

ਉਨ੍ਹਾਂ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿ ਇਹ ਸਭ ਇਹਨਾਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ, ਜਿਸ ਨਾਲ ਮਰੀਜ਼ਾਂ ਨੂੰ ਇਹ ਸਹੂਲਤ ਮਿਲੀ ਹੈ ਅਤੇ ਇਸ ਸੀ.ਟੀ. ਸਕੈਨ ਦੀ ਫੀਸ ਵੀ 700/- ਰੁਪਏ ਹੀ ਹੈ, ਜਿਸ ਨਾਲ ਹਰੇਕ ਵਰਗ ਦੇ ਲੋਕਾਂ ਨੂੰ ਇਸ ਦਾ ਲਾਭ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਲੇਗਾ ਅਤੇ ਇਹ ਮਸ਼ੀਨ 24 ਘੰਟੇ ਸੀ.ਟੀ. ਸਕੈਨ ਲਈ ਉਪਲੱਬਧ ਹੋਵੇਗੀ।

CATEGORIES
Share This

COMMENTS

Wordpress (0)
Disqus ( )
Translate