ਨਰੇਸ਼ ਕੁਮਾਰ ਨੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵਜੋਂ ਸੰਭਾਲਿਆ ਚਾਰਜ

        ਬਠਿੰਡਾ, 8 ਦਸੰਬਰ: ਨਰੇਸ਼ ਕੁਮਾਰ ਨੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਠਿੰਡਾ ਵਜੋਂ ਆਪਣਾ ਚਾਰਜ ਸੰਭਾਲ ਲਿਆ। ਨਰੇਸ਼ ਕੁਮਾਰ ਨੂੰ ਵਿੱਤ ਵਿਭਾਗ ਦੁਆਰਾ ਬਤੌਰ ਖ਼ਜ਼ਾਨਾ ਅਫ਼ਸਰ ਪਦ ਉੱਨਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਬਤੌਰ ਸੀਨੀਅਰ ਸਹਾਇਕ ਬਠਿੰਡਾ ਵਿਖੇ ਹੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।

          ਇਸ ਮੌਕੇ ਆਪਣਾ ਕਾਰਜਭਾਗ ਸੰਭਾਲਣ ਉਪਰੰਤ ਜ਼ਿਲ੍ਹਾ ਖਜ਼ਾਨਾ ਅਫ਼ਸਰ ਨਰੇਸ਼ ਕੁਮਾਰ ਨੇ ਵਿਸ਼ਵਾਸ਼ ਦਿਵਾਇਆ ਕਿ ਖਜ਼ਾਨੇ ਦਾ ਹਰ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ।

          ਇਸ ਮੌਕੇ ਜ਼ਿਲ੍ਹਾ ਖਜਾਨਾ ਅਫ਼ਸਰ ਸ਼੍ਰੀ ਨਰੇਸ਼ ਕੁਮਾਰ ਦਾ ਬਲਵੰਤ ਸਿੰਘ ਭੁੱਲਰ ਤੇ ਸਮੂਹ ਖ਼ਜ਼ਾਨਾ ਵਿਭਾਗ ਦੇ ਸਟਾਫ਼ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਭਰਵਾ ਸਵਾਗਤ ਕੀਤਾ ਗਿਆ।

CATEGORIES
TAGS
Share This

COMMENTS

Wordpress (0)
Disqus (0 )
Translate