ਚੇਅਰਮੈਨ ਇੰਦਰਜੀਤ ਸਿੰਘ ਮਾਨ ਵੱਲੋਂ ਐਮ.ਐਸ ਜੇ.ਐਸ. ਮੱਖੀ ਫਾਰਮ ਦਾ ਕੀਤਾ ਉਦਘਾਟਨ

ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਦੀ ਮਾਈਗ੍ਰੇਸ਼ਨ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

          ਬਠਿੰਡਾ,8 ਦਸੰਬਰ : 

ਚੇਅਰਮੈਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸ. ਇੰਦਰਜੀਤ ਸਿੰਘ ਮਾਨ ਵੱਲੋਂ ਬਲਾਹੜ ਵਿੰਝੂ ਵਿਖੇ ਸਥਿਤ ਐਮ.ਐਸ ਜੇ.ਐਸ. ਮੱਖੀ ਫਾਰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ. ਮਾਨ ਨੇ ਦੱਸਿਆ ਜੇ.ਐਸ. ਮੱਖੀ ਫਾਰਮ ਜਿਨ੍ਹਾਂ ਨੇ ਕਿ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਸਕੀਮ (PMEGP) ਦੁਆਰਾ ਬੈਂਕ ਤੋਂ ਵਿੱਤੀ ਸਹਾਇਤਾ 25 ਲੱਖ ਰੁਪਏ ਲੈ ਕੇ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣ ਦਾ ਕੰਮ ਸ਼ੁਰੂ ਕੀਤਾ ਤੇ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਦੀ ਮਾਈਗ੍ਰੇਸ਼ਨ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

          ਚੇਅਰਮੈਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸ. ਇੰਦਰਜੀਤ ਸਿੰਘ ਮਾਨ ਨੇ ਹੋਰ ਦੱਸਿਆ ਕਿ ਇਸ ਸਕੀਮ ਤਹਿਤ ਵਿੱਤੀ ਸਾਲ 2022-23 ਵਿੱਚ 30 ਇਕਾਈਆਂ ਨੂੰ 2 ਕਰੋੜ 59 ਲੱਖ 30 ਹਜ਼ਾਰ ਰੁਪਏ ਦੀ ਸਬਸਿਡੀ ਹੁਣ ਤੱਕ ਦਿੱਤੀ ਜਾ ਚੁੱਕੀ ਹੈ ਅਤੇ ਸਰਕਾਰ ਵੱਲੋਂ ਮਿਲੀ 8 ਲੱਖ 75 ਹਜ਼ਾਰ ਦੀ ਸਬਸਿਡੀ ਦੀ ਐਫ ਡੀ,  ਚੈਕ ਲਾਭਪਾਤਰ ਬੈਂਕ ਨੂੰ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਕਣਕ ਦੇ ਨਾੜ ਅਤੇ ਖੇਤਾਂ ਦੀ ਰਹਿੰਦ-ਖੂੰਦ ਨੂੰ ਸਾੜਨ ਦੇ ਨਾਲ ਵਾਤਾਵਰਣ ਦੇ ਖਰਾਬ ਹੋਣ ਦੇ ਨਾਲ-ਨਾਲ ਕਿਸਾਨਾਂ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਹਰ ਸਾਲ ਕਿਸਾਨਾਂ ਨੂੰ ਵੱਖ-ਵੱਖ ਖਾਦਾਂ ਅਤੇ ਕੀਟ-ਨਾਸ਼ਕ ਦਿਵਾਈਆਂ ਦੀ ਵਰਤੋਂ ਵਧੇਰੇ ਕਰਨੀ ਪੈਂਦੀ ਹੈ। ਜਿਸ ਕਾਰਨ ਕਿਸਾਨਾਂ ਦੀ ਉਪਜ਼ ਉੱਪਰ ਲਾਗਤ ਦਾ ਖਰਚਾ ਵੱਧ ਜਾਂਦਾ ਹੈ ਅਤੇ ਪ੍ਰਤੀ ਸਾਲ ਕਣਕ,ਝੋਨਾ ਆਦਿ ਦੀ ਕੁਆਲਟੀ ਵਿੱਚ ਕਮੀ ਆਉਂਦੀ ਹੈ ਤੇ ਖੇਤੀਬਾੜੀ ਦਾ ਧੰਦਾ ਘਾਟੇ ਵਾਲਾ ਸੌਦਾ ਬਣਦਾ ਜਾ ਰਿਹਾ ਹੈ।

      ਇਸ ਦੌਰਾਨ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਚੰਡੀਗੜ੍ਹ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਸਕੀਮ (PMEGP) ਆਫ ਖਾਦੀ ਅਤੇ ਗ੍ਰਾਮ ਉਦਯੋਗ ਕਮੀਸ਼ਨ, ਚੰਡੀਗੜ੍ਹ ਦੀ ਸਕੀਮ ਚਲਾ ਰਿਹਾ ਹੈ। ਇਸ ਸਕੀਮ ਤਹਿਤ ਐਗਰੋ-ਬੇਸਡ ਇਕਾਈਆਂ ਨੂੰ ਤਰਜੀਤ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਪਰਾਲੀ ਸਾੜਨਾ ਜੋ ਪੰਜਾਬ ਦੇ ਕਿਸਾਨਾਂ ਲਈ ਇੱਕ ਸਮੱਸਿਆਂ ਹੈ ਜਿਸ ਨੂੰ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਪਰਾਲੀ ਦੀ ਪ੍ਰੋਸੈਸਿੰਗ ਅਤੇ ਫਿਊਲ ਬਰਿਕਸ, ਦਾਲਾ, ਚੌਲਾਂ, ਵੇਸਣ ਆਟਾ-ਦਲੀਆ ਅਤੇ ਬੇਕਰੀ ਆਦਿ ਦੀਆਂ ਇਕਾਈਆਂ ਸਥਾਪਿਤ ਕਰਵਾਈਆਂ ਜਾਣਗੀਆਂ।

                ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਹਰੇਕ ਬਲਾਕ ਦੇ ਵਿੱਚ ਪਰਾਲੀ ਦੀ ਪ੍ਰੋਸੈਸਿੰਗ ਅਤੇ ਫਿਊਲ ਬਰਿਕਸ, ਇਕਾਈਆਂ ਸਥਾਪਿਤ ਕਰਵਾਈਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਦੀ ਰਹਿੰਦ -ਖੂੰਦ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਦੀ ਨੋਬਤ ਨਹੀਂ ਆਵੇਗੀ, ਇਸ ਤੋਂ ਇਲਾਵਾ ਆਉਣ ਵਾਲੇ ਸਾਲਾਂ ਵਿੱਚ ਕਿਸਾਨ ਆਪਣੇ ਝੋਨੇ ਦੀ ਪਰਾਲੀ, ਕਣਕ ਦੇ ਨਾੜ ਅਤੇ ਖੇਤਾਂ ਦੀ ਰਹਿੰਦ-ਖੂੰਦ ਵੀ ਵੇਚਿਆ ਕਰਨਗੇ, ਜਿਸ ਨਾਲ ਵੀ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

      ਇਸ ਮੌਕੇ ਕੈਨੇਰਾ ਬੈਂਕ ਦੇ ਚੀਫ ਮੈਨੇਜਰ, ਸ਼੍ਰੀ ਰੰਜਨ ਨੇ ਇਸ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ। ਉਨ੍ਹਾਂ ਇਸ ਸਕੀਮ ਤਹਿਤ ਪੰਜਾਬ ਦੇ ਲੋਕਾਂ ਨੂੰ ਖਾਦੀ ਬੋਰਡ ਦੀਆਂ ਸਕੀਮਾਂ ਦਾ ਫਾਈਦਾ ਉਠਾ ਕੇ ਆਪਣੇ ਸਵੈ- ਰੋਜ਼ਗਾਰ ਅਪਣਾਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਾਮਯਾਬ ਅਤੇ ਉੱਗੇ ਮੁੱਖੀ ਪਾਲਣ ਮਾਹਿਰ ਸ. ਗੁਰਚਰਨ ਸਿੰਘ ਮਾਨ ਤੋਂ ਇਲਾਵਾ ਇਲਾਕੇ ਦੇ ਸੰਦੀਪ ਸਿੰਘ, ਸਰਪੰਚ ਬਲਾਹੜ੍ਹ ਵਿੰਝ, ਗੁਰਪ੍ਰੀਤ ਸਿੰਘ ਸਰਪੰਚ ਮੈਂਬਰ ਅਤੇ ਵੱਖ-ਵੱਖ ਐਸੋਸਿਏਸ਼ਨ ਯੂਨੀਅਨ ਤੇ ਹੁਨਰਮੰਦ, ਗੈਰ-ਹੁਨਰਮੰਦ ਅਤੇ ਪੜ੍ਹੇ-ਲਿਖੇ ਬੇਰੁਜਗਾਰ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate