ਸਰਕਾਰੀ ਸਕੂਲ ਦੀਆਂ ਐਨਸੀਸੀ ਕੈਡਟਸ ਨੇ ਗਾਇਨ ਵਿੱਚ ਪਹਿਲਾ ਇਨਾਮ ਹਾਸਲ ਕੀਤਾ 

ਅਬੋਹਰ 14 ਜੂਨ । ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਕਈ ਮੁਕਾਬਲਿਆਂ ਅਤੇ ਗਤੀਵਿਧੀਆਂ ਵਿੱਚ ਭਾਗ ਲੈਂਦੀਆਂ ਹਨ ਅਤੇ ਇਨ੍ਹਾਂ ਵਿੱਚ ਇਨਾਮ ਜਿੱਤ ਕੇ ਆਪਣਾ, ਸਕੂਲ, ਅਧਿਆਪਕਾਂ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦੀਆਂ ਹਨ।  ਇਸੇ ਲੜੀ ਤਹਿਤ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਸਕੂਲੀ ਵਿਦਿਆਰਥਣਾਂ ਕਈ ਗਤੀਵਿਧੀਆਂ ਵਿੱਚ ਭਾਗ ਲੈ ਕੇ ਸਕੂਲ ਦਾ ਨਾਂ ਰੌਸ਼ਨ ਕਰ ਰਹਿਆਂ ਹਨ।

 ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬੱਤਰਾ ਨੇ ਦੱਸਿਆ ਕਿ 6 ਪੀ.ਬੀ.ਜੀ.ਐਨ.ਸੀ.ਸੀ. ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਰਣਵੀਰ ਸਿੰਘ ਐਸ.ਐਮ. ਦੀ ਅਗਵਾਈ ਹੇਠ ਗਰਲਜ਼ ਸਕੂਲ ਦੀਆਂ ਐਨ.ਸੀ.ਸੀ ਕੈਡਿਟਸ ਨੇ ਅੱਠ ਰੋਜ਼ਾ ਆਲ ਇੰਡੀਆ ਕੈਂਪ ਵਿੱਚ ਭਾਗ ਲਿਆ। ਇਹਨਾ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਵਿਚ ਪਿਛਲੇ ਦਿਨੀਂ ਹਿਮਾਚਲ ਟਰੈਕ 2024 ਦੇ ਕੈਂਪ ਵਿੱਚ ਹਿੱਸਾ ਲਿਆ।  ਏ.ਐਨ.ਓ ਮੈਡਮ ਸੁਪਨੀਤ ਕੌਰ ਦੀ ਅਗਵਾਈ ਹੇਠ ਗਰਲਜ਼ ਸਕੂਲ ਦੀਆਂ 15 ਕੈਡਿਟਸ ਨੇ ਭਾਗ   ਲਿਆ।   ਉਨ੍ਹਾਂ ਨੇ  ਗਾਇਨ ਮੁਕਾਬਲਿਆਂ ਵਿੱਚ ਪਹਿਲਾ ਇਨਾਮ ਜਿੱਤ ਕੇ ਸਕੂਲ, ਅਧਿਆਪਕਾਂ, ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।  ਸੀਪੀਐਲ ਮਨਜੋਤ ਕੌਰ ਜੋ ਕਿ ਸਮੂਹ ਗਾਇਨ ਟੀਮ ਦੀ ਆਗੂ ਸੀ, ਦੀ ਅਗਵਾਈ ਵਿੱਚ ਇਨ੍ਹਾਂ ਵਿਦਿਆਰਥਣਾ ਨੇ ਇਹ ਐਵਾਰਡ ਜਿੱਤਿਆ। 5 ਡਾਇਰੈਕਟੋਰੇਟ ਵਿੱਚੋਂ ਇਸ ਕੈਂਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ ਪਹਿਲਾ ਇਨਾਮ ਜਿੱਤਿਆ ਜਿਸ ਵਿਚ 6 ਪੀ.ਬੀ.ਜੀ.ਐਨ.ਸੀ.ਸੀ. ਮਲੋਟ ਦੇ ਐਨ ਸੀ ਸੀ ਕੈਡਟਸ ਦਾ ਅਹਿਮ ਯੋਗਦਾਨ ਸੀ ਅਤੇ ਇਹਨਾ ਨੇ ਟੀਮ ਦੀ ਕੁਸ਼ਲ ਅਗਵਾਹੀ ਕੀਤੀ। ਸੀਪੀਐਲ ਮਨਜੋਤ ਕੌਰ ਜੋ ਇਸ ਟੀਮ ਦੀ ਲੀਡਰ ਸੀ ਉਹ ਕੰਨਿਆ ਸਕੂਲ ਅਬੋਹਰ ਦੀ ਵਿਦਿਆਰਥਣ ਹੈ। ਇਸ ਸਫ਼ਲਤਾ ’ਤੇ ਇਨ੍ਹਾਂ ਸਾਰੇ ਜੇਤੂ ਐਨਸੀਸੀ ਕੈਡਿਟਸ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।  ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਵਿਦਿਆਰਥਣਾ ਨੂੰ ਉਨ੍ਹਾਂ ਦੀ ਸਫ਼ਲਤਾ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

CATEGORIES
Share This

COMMENTS

Wordpress (0)
Disqus (0 )
Translate