ਲੋਕ ਸਭਾ ਚੌਣਾਂ ਦੀਆਂ ਤਿਆਰੀਆਂ ਮੁਕੰਮਲ, ਲੋਕ ਹੁੰਮ ਹੁੰਮਾ ਕੇ 1 ਜੂਨ ਨੂੰ ਲੋਕਤੰਤਰ ਦੇ ਤਿਓਹਾਰ ਵਿਚ ਹਿੱਸਾ ਲੈਣ-ਡਿਪਟੀ ਕਮਿਸ਼ਨਰ

ਸੁਰਖਿੱਆ ਦੇ ਪੁਖਤਾ ਪ੍ਰਬੰਧ ਕੀਤੇ-ਐਸਐਸਪੀ

ਫਾਜ਼ਿਲਕਾ, 29 ਮਈ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੱਗਲ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਵਿਚ ਚੌਣਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 763623 ਵੋਟਰਾਂ ਲਈ 829 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 20 ਮਾਡਲ, 8 ਪਿੰਕ, 8 ਗਰੀਨ, 4 ਪੀਡਬਲਯੂਡੀ ਅਤੇ 4 ਯੂਥ ਬੂਥ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਸਾਰੇ ਵੋਟਰਾਂ ਨੂੰ ਵੋਟਰ ਸਲਿਪ ਵੰਡੀ ਹੈ ਅਤੇ ਹਰੇਕ ਘਰ ਨੂੰ ਵੋਟ ਲਈ ਸੱਦਾ ਪੱਤਰ ਅਤੇ ਵੋਟਰ ਗਾਇਡ ਭੇਜੀ ਹੈ। ਇਸ ਦੌਰਾਨ ਜਿੱਥੇ ਪੋਲਿੰਗ ਬੂਥਾਂ ਤੇ ਹਰ ਪ੍ਰਕਾਰ ਦੀਆਂ ਬੁਨੀਆਦੀ ਸਹੁਲਤਾਂ ਯਕੀਨੀ ਬਣਾਂ ਰਹੇ ਹਾਂ ਉਥੇ ਹੀ ਪੋਲਿੰਗ ਸਟਾਫ ਦੇ ਵੇਲਫੇਅਰ ਲਈ ਅਤੇ ਹੀਟ ਵੇਵ ਦੇ ਮੱਦੇਨਜਰ ਵੋਟਰਾਂ ਲਈ ਵੀ ਬੂਥਾਂ ਤੇ ਸ਼ਮਿਆਨਾ, ਛਬੀਲ ਆਦਿ ਦੀ ਵਿਵਸਥਾ ਕੀਤੀ ਜਾ ਰਹੀ ਹੈ।

                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ਼ਾਮ 6 ਵਜੋਂ ਤੋਂ 72 ਘੰਟੇ ਪਹਿਲਾਂ ਦੇ ਐਸ ਓ ਪੀ ਲਾਗੂ ਹੋ ਗਈਆਂ ਹਨ। ਇਸ ਆਖਰੀ ਸਮੇਂ ਧਨ, ਬਲ ਜਾਂ ਨਸ਼ੇ ਦੇ ਪ੍ਰਵਾਹ ਨੂੰ ਰੋਕਣ ਲਈ ਸੁਰੱਖਿਆ ਫੋਰਸ ਪੂਰੀ ਤਰਾਂ ਚੌਕਸ ਹਨ। ਐਸਐਸਟੀ ਤੇ ਐਫਐਸਟੀ ਕਾਰਜਸ਼ੀਲ ਹਨ। ਗੁਆਂਢੀ ਸੂਬੇ ਦੀ ਸਰਹੱਦਾਂ ਸੀਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਧਰ ਤੋਂ ਕੋਈ ਮਾੜਾ ਅਨਸਰ ਚੌਣਾਂ ਨੂੰ ਪ੍ਰਭਾਵਿਤ ਕਰਨ ਲਈ ਇਸ ਤਰਫ ਨਾ ਆ ਸਕੇ।

ਚੋਣ ਅਮਲੇ ਦੀਆਂ ਈਡੀਸੀ ਅਤੇ ਪੋਸਟਲ ਬੈਲਟ ਨਾਲ ਵੋਟਾਂ ਪੁਆਈਆਂ ਜਾ ਰਹੀਆਂ ਹਨ। ਬਜੁਰਗਾਂ ਅਤੇ ਦਿਵਿਆਂਗਜਨਾਂ ਦੀ ਜਿੰਨ੍ਹਾਂ  ਨੇ ਘਰ ਤੋਂ ਵੋਟ ਦੇਣ ਦੀ ਸਹਿਮਤੀ ਦਿੱਤੀ ਸੀ ਉਨ੍ਹਾਂ ਦਾ ਮਤਦਾਨ ਕਰਵਾਇਆ ਗਿਆ ਹੈ। ਇੰਨ੍ਹਾਂ ਦੋ ਸ੍ਰੇਣੀਆਂ ਵਿਚ 1981 ਲੋਕਾਂ ਨੇ ਘਰ ਤੋਂ ਮਤਦਾਨ ਦੀ ਸਹਿਮਤੀ ਦਿੱਤੀ ਸੀ ਜਿਸ ਵਿਚ 1864 ਨੇ ਮਤਦਾਨ ਕਰ ਲਿਆ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ 126 ਸੈਕਸਨ ਦੇ ਤਹਿਤ ਆਖਰੀ 72 ਘੰਟੇ ਵਿਚ ਉਪਨੀਅਨ ਪੋਲ, ਐਕਜਿਟ ਪੋਲ ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ 30 ਮਈ ਨੂੰ ਸ਼ਾਮ 6 ਵਜੇ ਬੰਦ  ਹੋਵੇਗਾ ਜਿਸ ਤੋਂ ਆਅਦ ਕੋਈ ਵੀ ਜਨਤਕ ਸਭਾ ਕਰਕੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗੀ।

ਸੀ ਵੀਜਲ ਅਤੇ ਹੋਰ ਸ਼ਿਕਾਇਤ ਪ੍ਰਣਾਲੀ ਕਾਰਜਸ਼ੀਲ ਹੈ ਅਤੇ ਸਾਰੀਆਂ 258 ਸਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ

ਉਨ੍ਹਾਂ ਨੇ  ਸਮੂਹ ਵੋਟਰਾਂ ਨੂੰ ਅਪੀਲ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਜਾਂ ਭੈਅ ਦੇ 1 ਜੂਨ ਨੂੰ ਮਤਦਾਨ ਕਰਨ ਲਈ ਬੂਥਾਂ ਤੇ ਆਉਣ। ਵੋਟ ਸਾਡਾ ਅਧਿਕਾਰ ਵੀ ਹੈ ਅਤੇ ਫਰਜ ਵੀ ਹੈ। ਇਸ ਲਈ ਸਾਰੇ ਇਸ ਨੂੰ ਡਿਊਟੀ ਸਮਝ ਕੇ ਨਿਭਾਉਣ। 

ਇਸ ਮੌਕੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿਲ੍ਹੇ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਵਿਚ 71 ਪੈਟਰੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ। 13 ਕਿਊਆਰਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਚੌਣ ਜਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹੇ ਵਿਚ ਪੁਲਿਸ ਨੇ 57 ਕਰੋੜ ਤੋਂ ਵੱਧ ਦੇ ਨਸ਼ੇ, ਨਗਦੀ ਅਤੇ ਸ਼ਰਾਬ ਬਰਾਮਦ ਕੀਤੀ ਹੈ। ਚੋਣਾਂ ਵਿਚ ਮੁਸਕਿਲ ਪੈਦਾ ਕਰਨ ਵਾਲੇ 750 ਲੋਕਾਂ ਖਿਲਾਫ ਜਾਬਤੇ ਦੀ ਕਾਰਵਾਈ ਵੀ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਹੈ। ਚੋਣ ਪ੍ਰਕਿਆ ਨੂੰ ਸੁਚਾਰੂ ਤਰੀਕੇ ਨਾਲ ਕਰਨ ਲਈ 3000 ਤੋਂ ਵੱਧ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਸੰਵੇਦਨਸ਼ੀਲ ਬੂਥਾਂ ਤੇ ਕੇਂਦਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਜਾਣਗੇ।

CATEGORIES
Share This

COMMENTS Wordpress (0) Disqus (0 )

Translate