ਮਗਨਰੇਗਾ ਮੁਲਾਜ਼ਮਾਂ ਵੱਲੋਂ ਅੱਜ ਕੀਤੀ ਗਈ ਜ਼ਿਲਾ ਫਾਜ਼ਿਲਕਾ ਵਿਚ ਮੀਟਿੰਗ
ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈ ਸੰਜਦੀਗ ਮਾਹੌਲ ਵਿੱਚ ਹੋਈ ਮੀਟਿੰਗ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਦਿੱਤਾ ਗਿਆ ਭਰੋਸਾ
ਆਗੂਆ ਨੇ ਕਹਿ ਜੇ ਮੰਗਾਂ ਨਾ ਮੰਨੀਆਂ ਚੌਣਾਂ ਤੋਂ ਬਾਅਦ ਵੱਡਾ ਇਕੱਠ ਕਰਕੇ ਕੀਤਾ ਜਾਵੇਗਾ ਘਿਰਾਓ
ਫਾਜ਼ਿਲਕਾ 28 ਮਈ (ਪਰਮਜੀਤ ਸਿੰਘ ਧਿਆਣਾ) ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਇੱਕ ਅਹਿਮ ਮੀਟਿੰਗ City villa ਦੇ ਹਾਲ ਫਾਜ਼ਿਲਕਾ ਵਿਖੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਅੱਜ ਸੂਬਾਈ ਆਗੂ ਵਰਿੰਦਰ ਸਿੰਘ, ਅਮ੍ਰਿਤਪਾਲ ਸਿੰਘ,ਅਮਰੀਕ ਸਿੰਘ ਮਹਿਰਾਜ, ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਬਠਿੰਡਾ, ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਫਰੀਦਕੋਟ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੁੱਝ ਰਾਜਨੀਤਕ ਆਗੂ ਪਿੰਡਾਂ ਦੇ ਭੋਲੇ-ਭਾਲੇ ਨਰੇਗਾ ਮਜ਼ਦੂਰਾਂ ਨੂੰ ਵਰਗਲਾ ਕੇ ਪਿੰਡਾਂ ਦੇ ਲੋਕਾਂ ਵਿੱਚ ਵੰਡੀਆਂ ਪਾ ਰਹੇ ਹਨ। ਇਹ ਲੋਕ ਨਰੇਗਾ ਕਰਮਚਾਰੀਆਂ ਤੇ ਦਬਾਅ ਬਣਾ ਕੇ ਆਪਣੇ ਕੁੱਝ ਚਹੇਤੇ ਬੰਦਿਆਂ ਦੀ ਘਰ ਬੈਠਿਆਂ ਦੀ ਹਾਜ਼ਰੀ ਲਗਵਾਉਣਾ ਚਾਹੁੰਦੇ ਹਨ। ਯੂਨੀਅਨ ਦੇ ਆਗੂ ਵਰਿੰਦਰ ਸਿੰਘ ਨੇ ਆਖਿਆ ਕਿ ਇਸ ਸੰਬੰਧੀ ਸਾਡੇ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ ਕਿ ਅਜਿਹੇ ਲੋਕਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਬੇਸ਼ੱਕ ਸਾਡੀ ਜੱਥੇਬੰਦੀ ਕਿਸੇ ਅਜਿਹੇ ਕਰਮਚਾਰੀ ਦਾ ਸਾਥ ਨਹੀਂ ਦੇਵੇਗੀ ਜੋ ਕਿਸੇ ਪ੍ਰਕਾਰ ਦੀ ਘਪਲੇਬਾਜ਼ੀ ਵਿੱਚ ਸ਼ਾਮਿਲ ਹੋਵੇ ਪਰ ਨਾਲ ਹੀ ਉਹਨਾਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਕਿਸੇ ਵੀ ਸ਼ਿਕਾਇਤ ਸੰਬੰਧੀ ਨਿਰਪੱਖ ਜਾਂਚ ਕਰਵਾਈ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਕਿਸੇ ਦੇ ਦਬਾਅ ਹੇਠ ਆ ਕੇ ਸਾਡੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਨਾ ਕਰੇ ।
ਉਨਾਂ ਆਖਿਆ ਕਿ ਜੇਕਰ ਕਿਸੇ ਨੂੰ ਵੀ ਮੁਲਾਜ਼ਮਾਂ ਦੇ ਕੰਮ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਉੱਚ ਅਧਿਕਾਰੀਆਂ ਕੋਲ਼ ਇਸ ਸੰਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਪਰ ਨਰੇਗਾ ਕਰਮਚਾਰੀਆਂ ਨੂੰ ਦਫਤਰਾਂ ਵਿੱਚ ਬੰਦੀ ਬਣਾਉਣਾ ਅਤੇ ਉਹਨਾਂ ਨਾਲ ਅਸੱਭਿਅਕ ਵਿਹਾਰ ਕਰਨਾ, ਬਿਜਲੀ-ਪਾਣੀ ਦੀ ਸਹੂਲਤ ਤੋਂ ਵੀ ਵਾਂਝੇ ਕਰ ਦੇਣਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਅਜਿਹੇ ਸ਼ਰਾਰਤੀ ਅਨਸਰ ਦੋ ਵਾਰ ਪਹਿਲਾਂ ਵੀ ਜਿਲ੍ਹੇ ਵਿੱਚ ਨਰੇਗਾ ਕਰਮਚਾਰੀਆਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਈਵਾਰ ਕਰ ਚੁੱਕੇ ਹਨ। ਵਰਿੰਦਰ ਸਿੰਘ ਨੇ ਆਖਿਆ ਕਿ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਜਦੋਂਕਿ ਇਹਨਾਂ ਲੋਕਾਂ ਵੱਲੋਂ ਸਾਡੇ ਮਹਿਲਾ ਕਰਮਚਾਰੀਆਂ ਨਾਲ ਵੀ ਬਦਤਮੀਜੀ ਕੀਤੀ ਗਈ ਹੈ। ਇਸ ਸੰਬੰਧੀ ਮੁਲਾਜ਼ਮਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਆਖਿਆ ਕਿ ਬੇਸ਼ੱਕ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਇੱਕ ਕਰਮਚਾਰੀ ਖਿਲਾਫ਼ ਇਨਕੁਇਰੀ ਕੀਤੀ ਜਾ ਰਹੀ ਹੈ ਪਰ ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਇਨਕੁਆਰੀ ਪੂਰੀ ਤਰ੍ਹਾਂ ਨਿਰਪੱਖ ਅਤੇ ਤੱਥਾਂ ਦੇ ਅਧਾਰਿਤ ਹੋਵੇ ਅਤੇ ਕਿਸੇ ਦੇ ਦਬਾਅ ਹੇਠ ਆ ਕੇ ਕਿਸੇ ਕਰਮਚਾਰੀ ਦਾ ਨੁਕਸਾਨ ਨਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਬਾਅ ਪਾਉਣ ਨਾਲ ਨਾ ਕੇਵਲ ਨਰੇਗਾ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਸਗੋਂ ਉਹਨਾਂ ਦੇ ਪਰਿਵਾਰ ਵੀ ਪੀੜਿਤ ਹੁੰਦੇ ਹਨ।ਇੱਕ ਹੋਰ ਮੁੱਦੇ ਦੀ ਗੱਲ ਕਰਦਿਆਂ ਨਰੇਗਾ ਕਰਮਚਾਰੀ ਯੂਨੀਅਨ ਦੇ ਆਗੂ ਅੰਮ੍ਰਿਤਪਾਲ ਵੱਲੋਂ ਕਿਹਾ ਗਿਆ ਕਿ ਕੁੱਝ ਸ਼ਰਾਰਤੀ ਤੱਤ ਮੰਗ ਕਰਦੇ ਹਨ ਕਿ ਕੰਮ ਦੀ ਡਿਮਾਂਡ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਮਸਟਰਰੋਲ ਜਾਰੀ ਕੀਤਾ ਜਾਵੇ ਪਰ ਅਜਿਹਾ ਕਾਨੂੰਨਨ ਤੌਰ ਤੇ ਸੰਭਵ ਨਹੀਂ ਹੈ। ਕੰਮ ਦੀ ਡਿਮਾਂਡ ਆਉਣ ਤੋਂ ਬਾਅਦ ਵਿਭਾਗ ਵੱਲੋਂ ਇਸ ਲਈ ਯੋਜਨਾ ਬੰਦੀ ਕੀਤੀ ਜਾਣੀ ਹੁੰਦੀ ਹੈ ਕਿ ਇਸ ਲੇਬਰ ਤੋਂ ਕਿੱਥੇ ਕੀ ਕੰਮ ਕਰਵਾਇਆ ਜਾਣਾ ਹੈ। ਉਸਦੀ ਯੋਜਨਾਬੰਦੀ ਲਈ ਸਮਾਂ ਚਾਹੀਦਾ ਹੁੰਦਾ ਹੈ। ਨਿਯਮਾਂ ਅਤੇ ਕਾਨੂੰਨ ਅਨੁਸਾਰ 14 ਦਿਨਾਂ ਦੇ ਬਾਅਦ ਹੀ ਕੰਮ ਦਿੱਤਾ ਜਾ ਸਕਦਾ ਹੈ।
ਉਹਨਾਂ ਅੱਗੇ ਕਿਹਾ ਕਿ ਕਈ ਵਾਰ ਆਗੂ ਇਹ ਵੀ ਦੋਸ਼ ਲਾਉਂਦੇ ਹਨ ਕਿ ਪਹਿਲਾਂ ਅਤੇ ਬਾਅਦ ਵਿੱਚ ਆਈਆਂ ਅਰਜੀਆਂ ਤੇ ਇੱਕੋ ਦਿਨ ਕੰਮ ਦੇ ਦਿੱਤਾ ਜਾਂਦਾ ਹੈ ਜਦਕਿ ਅਸਲ ਕਾਰਨ ਇਹ ਹੈ ਕਿ ਪ੍ਰੋਜੈਕਟ ਵਿੱਚ ਪਾਸ ਦਿਹਾੜੀਆਂ ਦੀ ਗਿਣਤੀ ਅਨੁਸਾਰ ਕੰਮ ਦਿੱਤਾ ਜਾਂਦਾ ਹੈ ਜਿਸ ਨਾਲ ਪਹਿਲਾਂ ਅਤੇ ਬਾਅਦ ਵਿੱਚ ਆਏ ਲੋਕਾਂ ਨੂੰ ਬਰਾਬਰ ਕੰਮ ਮਿਲ ਜਾਂਦਾ ਹੈ।
ਨਰੇਗਾ ਮਜ਼ਦੂਰਾਂ ਦੀ ਦਿਹਾੜੀ ਆਨਲਾਈਨ ਲਗਾਏ ਜਾਣ ਸੰਬੰਧੀ ਜਾਣਕਾਰੀ ਦਿੰਦਿਆਂ ਨਰੇਗਾ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹੁਣ ਸਰਕਾਰ ਵੱਲੋਂ NMMS ਐਪ ਲਾਗੂ ਕਰ ਦਿੱਤੀ ਗਈ ਹੈ ਜਿਸ ਤੇ ਮਜ਼ਦੂਰ ਦੀ ਦਿਹਾੜੀ ਆਨਲਾਈਨ ਲਗਾਉਣੀ ਜ਼ਰੂਰੀ ਹੈ ਅਤੇ ਉਸਦੀ ਫੋਟੋ ਖਿੱਚ ਕੇ ਅਪਲੋਡ ਕਰਨੀ ਲਾਜ਼ਮੀਂ ਹੈ। ਇੱਥੇ ਕੁੱਝ ਸ਼ਰਾਰਤੀ ਅਨਸਰ ਭੋਲੇ-ਭਾਲੇ ਲੋਕਾਂ ਨੂੰ ਵਰਗਲਾ ਕੇ ਇਸ ਦਾ ਬੇਵਜ੍ਹਾ ਵਿਰੋਧ ਕਰ ਰਹੇ ਹਨ। ਉਹ ਆਨਲਾਈਨ ਹਾਜ਼ਰੀ ਨਹੀਂ ਲਗਵਾਉਣਾ ਚਾਹੁੰਦੇ ਹੋ ਬਿਨਾਂ ਕੰਮ ਕੀਤੇ ਪੈਸੇ ਲੈਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਕਈ ਵਾਰ ਉਹ ਇਸ ਤਰ੍ਹਾਂ ਦਾ ਵੀ ਤਰਕ ਦਿੰਦੇ ਹਨ ਕਿ ਸਾਡੀ ਗ੍ਰਾਮ ਰੋਜ਼ਗਾਰ ਸੇਵਕ ਨਾਲ ਨਹੀਂ ਬਣਦੀ ਪਰ ਇਹ ਤਰਕ ਮੰਨਣ ਯੋਗ ਨਹੀਂ ਹੈ ਕਿਉਂਕਿ ਸਰਕਾਰ ਦੀ ਜੋ ਵਿਵਸਥਾ ਹੈ ਉਸ ਦੇ ਅਨੁਸਾਰ ਨਿਰਧਾਰਿਤ ਕਰਮਚਾਰੀ ਕੋਲ਼ ਹੀ ਹਾਜ਼ਰੀ ਲਾਉਣ ਦਾ ਅਧਿਕਾਰ ਹੈ।ਇਸੇ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਵਰਤਮਾਨ ਸਥਿਤੀ ਵਿੱਚ ਆਨਲਾਈਨ ਹਾਜ਼ਰੀ ਲੱਗਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਸਿੱਧੇ ਨਰੇਗਾ ਮਜ਼ਦੂਰ ਦੇ ਖ਼ਾਤੇ ਵਿੱਚ ਹੀ ਅਦਾਇਗੀ ਕੀਤੀ ਜਾਂਦੀ ਹੈ। ਨਰੇਗਾ ਕਰਮਚਾਰੀਆਂ ਕੋਲ਼ ਇਸ ਅਦਾਇਗੀ ਨੂੰ ਰੋਕਣ, ਦੇਰੀ ਕਰਨ ਜਾਂ ਇਸ ਵਿੱਚ ਕੋਈ ਬਦਲਾਅ ਕਰਨ ਦਾ ਕੋਈ ਅਧਿਕਾਰ ਨਹੀਂ ਹੈ। *ਅੱਜ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਕਿ ਮੁਆਤਲ ਬਗੀਚਾ ਸਿੰਘ ਨੂੰ ਤਰੁੰਤ ਬਹਾਲ ਕੀਤਾ ਜਾਵੇ ਉਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਅਤੇ ਉਹਨਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨ, ਉਹਨਾਂ ਤੇ ਦਬਾਅ ਪਾਉਣ ਵਾਲੇ ਭੜਕਾਊ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। *ਆਗੂਆਂ ਨੇ ਅਸੀ ਸਿਰਫ ਮਗਨਰੇਗਾ ਦੇ ਨਾਲ ਸਬੰਧਤ ਕੰਮਾਂ ਦੀ ਕਲਮਛੋੜ ਹੜਤਾਲ ਕਰ ਬਲਾਕ ਪੱਧਰ ਤੇ ਧਰਨੇ ਬੈਠੇ ਹਾਂ ਉਹਨਾਂ ਤੱਕ ਇਹ ਧਰਨਾ ਜਾਰੀ ਰਹਿਗੇ ਜਿਨ੍ਹਾਂ ਤੱਕ ਨਰੇਗਾ ਮੁਲਾਜ਼ਮਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ* ਜੇ ਮੁਲਾਜ਼ਮਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਆਉਣ ਚੌਣਾਂ ਤੋਂ ਬਾਅਦ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਫਾਜ਼ਿਲਕਾ ਵੱਡਾ ਇਕੱਠ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਕਹਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਵੱਲੋਂ ਕਰਮਚਾਰੀਆਂ ਨੂੰ ਦਫਤਰਾਂ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਜਾਂ ਜਿਨ੍ਹਾਂ ਨੇ ਮਹਿਲਾ ਕਰਮਚਾਰੀਆਂ ਨਾਲ ਬੁਰਾ ਵਿਹਾਰ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਦਬਾਅ ਹੇਠ ਆ ਕੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਨਰੇਗਾ ਕਰਮਚਾਰੀ ਯੂਨੀਅਨ ਇਸ ਦਾ ਪੰਜਾਬ ਪੱਧਰ ਤੇ ਵਿਰੋਧ ਕਰੇਗੀ।ਇਸ ਮੌਕੇ ਸਮੂਹ ਬਲਾਕ ਪ੍ਰਧਾਨ ਬਲਦੇਵ ਸਿੰਘ ਜਲਾਲਾਬਾਦ,ਪ੍ਰਦੀਪ ਕੁਮਾਰ ਅਰਨੀਵਾਲਾ, ਸੰਜੀਵ ਕੁਮਾਰ ਅਬੋਹਰ, ਅਮਨਪ੍ਰੀਤ ਫਾਜ਼ਿਲਕਾ,ਡੀ.ਐਨ.ਉ ਵਿਪਨ ਕੁਮਾਰ, ਅਸ਼ੀਸ਼ ਲੂਣਾ, ਮਨੀਸ਼ ਏ.ਪੀ.ਉ, ਹਰਪ੍ਰੀਤ ਸਿੰਘ ਏ.ਪੀ.ਉ, ਸੰਦੀਪ ਕੁਮਾਰ ਏ.ਪੀ.ਉ,ਗੌਰਵ ਏ.ਪੀ.ਉ, ਜਸਵੀਰ ਸੀ.ਏ ਆਦਿ ਨੇ ਮੀਟਿੰਗ ਨੂੰ ਸੰਬੋਧਨ ਕੀਤਾ।



