ਸੁਨੀਲ ਜਾਖੜ ਨੇ ਭਾਜਪਾ ਵਰਕਰਾਂ ਨਾਲ ਟੈਲੀ ਕਾਨਫਰੰਸ ਰਾਹੀਂ ਕੀਤੀ ਗੱਲਬਾਤ
ਚੰਡੀਗੜ 19 ਮਈ ( ਪਰਮਜੀਤ ਸਿੰਘ) ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਖੜ Sunil Jakhar ਵੱਲੋਂ ਅੱਜ ਟੈਲੀ ਕਾਨਫਰੰਸ ਰਾਹੀਂ ਪੰਜਾਬ ਦੇ 45 ਹਜਾਰ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨਾਂ ਨੇ ਵਰਕਰਾਂ ਨੂੰ ਘਰ ਘਰ ਸੰਪਰਕ ਅਭਿਆਨ ਬਾਰੇ ਜਾਣਕਾਰੀ ਦਿੱਤੀ ਤੇ ਪਾਰਟੀ ਦੀ ਮਜਬੂਤੀ ਲਈ ਇਸ ਅਭਿਆਨ ਵਿੱਚ ਡਟ ਕੇ ਹਿੱਸਾ ਲੈਣ ਲਈ ਕਿਹਾ ਉਹਨਾਂ ਕਿਹਾ ਕਿ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਲਈ ਆਪਾਂ ਦਿਨ ਰਾਤ ਮਿਹਨਤ ਕਰਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਹੈ। ਇਸ ਗੱਲਬਾਤ ਦੌਰਾਨ bjp ਭਾਜਪਾ ਵਰਕਰਾਂ ਵੱਲੋਂ ਇੱਕ ਸੁਰ ਦੇ ਵਿੱਚ ਜਾਖੜ ਨੂੰ ਭਰੋਸਾ ਦਿੱਤਾ ਗਿਆ ਕਿ ਉਹਇਕ ਜੂਨ ਤੱਕ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਕੰਮ ਕਰਨਗੇ ਤੇ ਪਾਰਟੀ ਨੂੰ ਘਰ ਘਰ ਤੱਕ ਲੈ ਕੇ ਜਾਣਗੇ। ਉਧਰ ਸੁਨੀਲ ਜਾਖੜ ਵੱਲੋਂ ਅੱਜ ਟੈਲੀ ਕਾਨਫਰੰਸ ਰਾਹੀਂ ਭਾਜਪਾ ਵਰਕਰਾਂ ਨੂੰ ਲਾਮਬੰਦ ਕੀਤੇ ਜਾਣ ਦੀ ਚਰਚਾ ਹਰ ਪਾਸੇ ਹੋ ਰਹੀ ਹੈ।

CATEGORIES ਪੰਜਾਬ
TAGS punjab news


