ਰੋਜ਼ਾਨਾ ਕਸਰਤ ਕਰਨਾ ਸਰੀਰ ਲਈ ਲਾਹ੍ਹੇਵੰਦ-ਡਾ. ਅਸ਼ਵਨੀ ਕੁਮਾਰ
“ਵਿਸ਼ਵ ਹਾਈਪਰਟੈਂਸ਼ਨ ਦਿਵਸ”
ਸਾਡੀ ਜੀਵਨ ਸ਼ੈਲੀ ਦਾ ਖਾਣ-ਪੀਣ ਵੀ ਪ੍ਰਭਾਵਿਤ ਕਰਦਾ ਹੈ ਬੀ.ਪੀ ਨੂੰ – ਡਾ. ਅਸ਼ਵਨੀ ਕੁਮਾਰ
ਜਲੰਧਰ 17 ਮਈ। ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ “ਵਿਸ਼ਵ ਹਾਈਪਰਟੈਨਸ਼ਨ ਦਿਵਸ” ਮੌਕੇ ਬਲਾਕ ਢਿੱਲਵਾਂ ਅਧੀਨ ਵੱਖ-ਵੱਖ ਤੰਦਰੁਸਤ ਸਿਹਤ ਕੇਂਦਰਾਂ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਖਾਸ ਕਰ ਤੀਹ ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਨਿਯਮਤ ਸਮੇਂ ਸਿਰ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਾਰੀਆਂ ਨੂੰ ਭਾਵ ਨੌਜਵਾਨ ਅਤੇ ਬਜ਼ੁਰਗਾਂ ਨੂੰ ਰੋਜ਼ਾਨਾ ਸਰੀਰਿਕ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਦੇ ਨਾਲ ਹੀ ਸਾਡੀ ਜੀਵਨ ਸ਼ੈਲੀ ਦੇ ਖਾਣ-ਪੀਣ ਸੰਬੰਧੀ ਵੀ ਧਿਆਨ ਦੇਣ ਲਈ ਕਿਹਾ, ਕਿਉਕਿ ਸਾਡਾ ਭੋਜਨ ਜਿਸ ਵਿੱਚ ਸਵੇਰ ਦੇ ਨਾਸ਼ਤੇ ਤੋਂ ਰਾਤ ਦਾ ਖਾਣਾ ਸ਼ਾਮਿਲ ਹੈ ਨੂੰ ਸਿਹਤਮੰਦ ਬਣਾਉਣ ਲਈ ਕਿਹਾ। ਬਾਹਰੀ ਭੋਜਨ ਦਾ ਸੇਵਨ, ਵਧੇਰੇ ਨਮਕ ਵਾਲਾ, ਜ਼ਿਆਦਾ ਤੇਲ ਨਾਲ ਬਣਇਆ ਭੋਜਨ, ਮਸਾਲੇਦਾਰ ਭੋਜਨ ਅਤੇ ਪੈਕਡ ਫੂਡ ਸਾਡੇ ਸਰੀਰ ਦੇ ਨਾਲ-ਨਾਲ ਬੀ.ਪੀ ਭਾਵ ਹਾਈਪਰਟੈਂਸ਼ਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਨਾਲ ਹੀ ਸ਼ਰਾਬ, ਬੀੜੀ-ਸਿਗਰੇਟ ਵੀ ਨਹੀਂ ਪੀਣੀ ਚਾਹੀਦੀ। ਤਣਾਅ ਰਹਿਤ ਰਹਿਣ ਲਈ ਵਿਅਕਤੀ ਨੂੰ ਧਿਆਨ, ਸੈਰ, ਕਸਰਤ ਅਤੇ ਯੋਗਾ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਸਿਹਤਮੰਦ ਰੱਖਿਆ ਜਾ ਸਕੇ। ਇਸ ਮੌਕੇ ਸੀ.ਐਚ.ਓ ਵੱਲੋ ਆਮ ਲੋਕਾਂ ਨੂੰ ਹਾਈਪਰਟੈਂਸ਼ਨ ਸੰਬੰਧੀ ਜਾਗਰੂਕ ਕੀਤਾ ਗਿਆ।



