ਕਾਂਗਰਸ ਦੇ ਸਾਬਕਾ ਮੰਤਰੀ ਮਰਹੂਮ ਬਾਬੂ ਰਾਮ ਚਾਵਲਾ ਦਾ ਪੁੱਤਰ ਪਰਿਵਾਰ ਤੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
ਹਲਕਾ ਇੰਚਾਰਜ ਹੈਰੀ ਸੰਧੂ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਿਲ
ਅਬੋਹਰ 14 ਮਈ (ਜਗਜੀਤ ਸਿੰਘ ਧਾਲੀਵਾਲ) ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸਾਬਕਾ ਕਾਂਗਰਸ ਮੰਤਰੀ ਦੇ ਪੁੱਤਰ ਨੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਉਹਨਾਂ ਨੂੰ ਅਬੋਹਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਹੈਰੀ ਸੰਧੂ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਹਲਕਾ ਬੱਲੂਆਣਾ ਤੋਂ ਵਿਧਾਇਕ ਰਹੇ ਤੇ ਸਾਬਕਾ ਮੰਤਰੀ ਸਵਰਗਵਾਸੀ ਬਾਬੂ ਰਾਮ ਚਾਵਲਾ ਦੇ ਪੁੱਤਰ ਸੁਰੇਸ਼ ਕੁਮਾਰ ਚਾਵਲਾ ਆਪਣੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਸਮੇਤ ਅੱਜ ਸ਼ਾਮ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਅਬੋਹਰ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਵਿੰਦਰ ਸਿੰਘ ਹੈਰੀ ਸੰਧੂ ਵੱਲੋਂ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਤੇ ਉਹਨਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਮਨਜੀਤ ਚਾਵਲਾ ਮੋਨੂ ਚਾਵਲਾ ਕਪਿਲ ਸੈਣੀ ਸੁਭਾਸ਼ ਕੁਮਾਰ ਪਵਨ ਕੁਮਾਰ ਹੈਪੀ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਇਸ ਮੌਕੇ ਤੇ ਹਰਵਿੰਦਰ ਸਿੰਘ ਹੈਰੀ ਨੇ ਕਿਹਾ ਕਿ ਬਾਬੂ ਰਾਮ ਚਾਵਲਾ ਦਾ ਬੱਲੂਆਣਾ ਹਲਕੇ ਸਮੇਤ ਆਸ ਪਾਸ ਦੇ ਸਾਰੇ ਇਲਾਕਿਆਂ ਵਿੱਚ ਹਮੇਸ਼ਾ ਮਾਣ ਸਤਿਕਾਰ ਰਿਹਾ ਹੈ। ਉਨਾਂ ਦੇ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਲੋਕ ਮੁੜ ਸੂਬੇ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਇਹਨਾਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਚੋਣ ਪ੍ਰਚਾਰ ਨੂੰ ਵੀ ਲੋਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਅਨਿਲ ਕੁਮਾਰ ਡੱਬੂ ਜਸਵਿੰਦਰ ਸਿੰਘ ਜੱਸੀ ਕੋਠੀ ਫੈਜ਼ ਸ਼ਿਵ ਇੰਦੌਰਾ ਬਾਲ ਕਿਸ਼ਨ ਸੀਤਾਰਾਮ ਅਮਨਦੀਪ ਸਿੰਘ ਬੱਬਾ ਮੋਨੂ ਕੁਮਾਰ ਵੀ ਹਾਜ਼ਰ ਸਨ।



