ਦਰਿਆਈ ਇਲਾਕੇ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਦੀ ਮੈਡੀਕਲ ਟੀਮਾਂ ਵੱਲੋ ਕੀਤੀ ਜਾ ਰਹੀ ਹੈ ਸਿਹਤ ਜਾਂਚ
ਕਪੂਰਥਲਾ 2 ਮਈ। ਸਿਵਲ ਸਰਜਨ ਕਪੂਰਥਲਾ ਡਾ. ਲਹਿੰਬਰ ਰਾਮ ਜੀ ਦੇ ਦਿਸ਼ਾ ਨਿਰਦੁਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਬਲਾਕ ਢਿੱਲਵਾਂ ਅਧੀਨ ਆਉਦੇ ਦਰਿਆਈ ਨੇੜਲੇ ਪਿਡਾਂ ਦੇ ਲੋਕਾਂ ਦਾ ਸਿਹਤ ਵਿਭਾਗ ਟੀਮ ਢਿੱਲਵਾਂ ਵੱਲੋਂ ਸਿਹਤ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਚੱਕੋ ਕਿ ਮੰਡ, ਬੁਤਾਲਾ ਮੰਡ, ਦਾਓੁਦਪੁਰ ਮੰਡ, ਕੁੱਕਾ ਮੰਡ, ਨੰਗਲ ਲੁਬਾਣਾ ਮੰਡ, ਇੰਬਰਾਹੀਮ ਮੰਡ, ਹਬੀਬਵਾਲ ਮੰਡ ਆਦਿ ਵਿੱਚ ਢਿੱਲਵਾਂ ਮੁੱਢਲਾ ਸਿਹਤ ਕੇਂਦਰ ਦੀ ਟੀਮਾਂ ਵੱਲੋ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਐਮ.ਓ ਡਾ. ਅਸ਼ਵਨੀ ਕੁਮਾਰ ਨੇ ਦੱਸਇਆਂ ਕਿ ਸਿਹਤ ਵਿਭਾਗ ਵੱਲੋਂ ਦਰਿਆਈ ਪਿੰਡਾਂ ਦੇ ਨੇੜਲੇ ਲੋਕਾਂ ਦੀ ਸਿਹਤ ਜਾਂਚ ਦਾ ਮਕਸਦ ਇਹ ਹੈ ਕਿ ਕੀਤੇ ਲੋਕਾਂ ਨੂੰ ਪਾਣੀ ਨਾਲ ਕਿਸੇ ਕਿਸਮ ਦੀ ਬਿਮਾਰੀ ਜਾਂ ਕੋਈ ਹੋਰ ਰੋਗ ਤਾਂ ਨਹੀ ਹੈ। ਇਸ ਗੱਲ ਨੂੰ ਧਿਆਨ ‘ਚ ਰੱਖਦਿਆਂ ਸਿਹਤ ਵਿਭਾਗ ਦੀ ਟੀਮ ਵੱਲੋ ਖੇਤਰ ‘ਚ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਟੀਮਾਂ ਵੱਲੋ ਲੋਕਾਂ ਨੂੰ ਸਾਫ ਪਾਣੀ, ਜਾਂ ਪਾਣੀ ਉਬਾਲ ਕਿ ਪੀਣ, ਓ.ਆਰ.ਐਸ ਬਣਾਉਣ ਦਾ ਤਰੀਕਾ, ਨਿੱਜੀ ਸਾਫ-ਸਫਾਈ, ਮੱਛਰਾਂ ਤੋ ਬੱਚਣ ਲਈ ਕ੍ਰਿਮਾਂ ਜਾ ਮੱਛਰਦਾਨੀ ਦਾ ਇਸਤੇਮਾਲ ਕਰਨ, ਘਰਾਂ ਦੇ ਆਲੇ ਦੁਆਲੇ ਸਾਫ ਸਫਾਈ, ਗਮਲਿਆਂ ਅਤੇ ਕੂਲਰਾਂ ਆਦਿ ਦੀ ਸਾਫ-ਸਫਾਈ ਸਬੰਧੀ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।



