ਪੁਲਿਸ ਨੇ ਸੁਲਝਾਇਆ ਮਾਮਲਾ, ਦੋਸਤਾਂ ਨੇ ਹੀ ਨਾਲੇ ਵਿੱਚ ਸੁੱਟੀ ਸੀ ਨੌਜਵਾਨ ਦੀ ਲਾਸ਼
ਸੀਸੀਟੀਵੀ ਨੇ ਕਾਤਲਾਂ ਦੀ ਖੋਲੀ ਪੋਲ
ਗੁਰਦਾਸਪੁਰ 26 ਅਪ੍ਰੈਲ (ਲਵਪ੍ਰੀਤ ਸਿੰਘ ਖੁਸ਼ੀਪੁਰ)
ਕਾਦੀਆਂ ਬਟਾਲਾ ਰੋਡ ਤੇ ਜੋ ਕੱਲ ਸਾਹਿਲ ਨਾ ਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਚ ਲਾਸ਼ ਮਿਲੀ ਸੀ। ਕਾਦੀਆਂ ਦੇ ਐਸਐਚਓ ਬਲਵਿੰਦਰ ਸਿੰਘ ਵੱਲੋਂ ਇਸ ਕੇਸ ਵਿੱਚ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇੱਕ ਔਰਤ ਸਮੇਤ ਅੱਠ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਜਿਨਾਂ ਵਿੱਚੋਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਅਤੇ ਤਿੰਨ ਦੋਸ਼ੀ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ ਨੌਜਵਾਨ ਦੀ ਲਾਸ਼ ਨੂੰ ਦੋਸ਼ੀਆਂ ਵੱਲੋਂ ਰੇਹੜੀ ਉੱਤੇ ਲੱਦ ਕੇ ਸੁੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਮਾਮਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਾਹਿਲ ਨਸ਼ੇ ਦਾ ਆਦੀ ਸੀ ਮ੍ਰਿਤਕ ਸਾਹਿਲ ਨੇ ਸਾਥੀਆਂ ਨਾਲ ਕਿਸੇ ਘਰ ਵਿੱਚ ਬੈਠ ਕੇ ਨਸ਼ਾ ਕੀਤਾ ਜੋ ਕਿ ਨਸ਼ਾ ਜਿਆਦਾ ਹੋਣ ਕਾਰਨ ਇਸਦੀ ਮੌਤ ਹੋ ਗਈ ਤੇ ਇਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਇਸਦੇ ਸਾਥੀਆਂ ਵੱਲੋਂ ਰੇਹੜੀ ਉੱਤੇ ਇਸਦੀ ਲਾਸ਼ ਨੂੰ ਲੱਦ ਕੇ ਬਟਾਲਾ ਰੋਡ ਸੜਕ ਦੇ ਉੱਤੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ।ਐਸਐਚਓ ਬਲਵਿੰਦਰ ਸਿੰਘ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਇਸ ਕੇਸ ਵਿੱਚ ਅੱਠ ਲੋਕਾਂ ਨੂੰ ਨਾਮਜਦ ਕੀਤਾ ਗਿਆ। ਜਿਨਾਂ ਵਿੱਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤਿੰਨ ਅਜੇ ਫਰਾਰ ਹਨ ਦੋਸ਼ੀਆਂ ਉੱਪਰ 302 ਅਤੇ ਹੋਰ ਧਰਾਵਾਂ ਲਗਾ ਕੇ ਪਰਚਾ ਦਰਜ ਕੀਤਾ ਗਿਆ ਹੈ।