ਪੰਜਾਬ ਦੇ ਇੱਕ ਹੋਰ ਆਈਪੀਐਸ ਅਧਿਕਾਰੀ ਨੇ ਲਈ ਇੱਛਾ ਨਾਲ ਸੇਵਾ ਮੁਕਤੀ
ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਇੱਕ ਹੋਰ ਸੀਨੀਅਰ IPS ਅਧਿਕਾਰੀ ਵੱਲੋਂ ਸਮੇਂ ਤੋਂ ਪਹਿਲਾਂ ਆਪਣੀ ਇੱਛਾ ਅਨੁਸਾਰ ਸੇਵਾ ਮੁਕਤੀ ਲਈ ਗਈ ਹੈ। ਆਈਪੀਐਸ IPS ਗੁਰਿੰਦਰ ਸਿੰਘ ਢਿੱਲੋ ਜੋ ਏਡੀਜੀਪੀ ਲਾ ਐਂਡ ਆਰਡਰ ਵਜੋਂ ਸੇਵਾਵਾਂ ਦੇ ਰਹੇ ਸਨ। ਉਹਨਾਂ ਵੱਲੋਂ ਵੀ ਆਰਐਸ ਅਪਲਾਈ ਕੀਤੀ ਗਈ ਸੀ। ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆਂ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਆਜ਼ਾਦ ਮਹਿਸੂਸ ਕਰ ਰਹੇ ਹਨ। Gurinder dhillon ਗੁਰਿੰਦਰ ਸਿੰਘ ਢਿੱਲੋ ਇੱਕ ਅਜਿਹੇ ਮਿਹਨਤੀ ਤੇ ਜਜ਼ਬੇ ਵਾਲੇ ਅਧਿਕਾਰੀ ਹਨ, ਜਿਨਾਂ ਨੇ ਵੱਖ-ਵੱਖ ਜ਼ਿਲਿਆਂ ਵਿੱਚ ਜਿੱਥੇ ਐਸਐਸਪੀ ਵਜੋਂ ਸੇਵਾਵਾਂ ਦਿੱਤੀਆਂ ਉੱਥੇ ਉਹਨਾਂ ਦੀਆਂ ਸੇਵਾਵਾਂ ਯਾਦਗਾਰੀ ਵੀ ਰਹੀਆਂ ਹਨ। ਗੁਰਿੰਦਰ ਸਿੰਘ ਢਿੱਲੋ ਦੇ ਸ਼ੁਭ ਚਿੰਤਕਾਂ ਤੇ ਸੱਜਣਾ ਮਿੱਤਰਾਂ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

CATEGORIES ਪੰਜਾਬ


