ਫਾਜਿਲਕਾ ਪੁਲਿਸ ਵੱਲੋਂ ਡਰੱਗ ਮਨੀ, ਹੈਰੋਇਨ ਅਤੇ ਲਾਹਣ ਬਰਾਮਦ

ਫਾਜ਼ਿਲਕਾ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦੇ ਤਹਿਤ ਐਸ.ਆਈ ਗੁਰਜੰਟ ਸਿੰਘ ਮੁੱਖ ਅਫਸਰ ਥਾਣਾ ਵੈਰੋਕਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਥਾਣਾ ਏਰੀਆ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕੀਤੀ ਜਾ ਰਹੀ ਸੀ ਤਾਂ ਪਿੰਡ ਕਾਠਗੜ੍ਹ ਨੇੜੇ ਮੰਗਤ ਸਿੰਘ ਉਰਫ ਬਿੱਟੂ ਪੁੱਤਰ ਭਗਤ ਸਿੰਘ ਵਾਸੀ ਕਾਠਗੜ੍ਹ ਨਾਮ ਦੇ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਉਸਦੀ ਤਲਾਸ਼ੀ ਕੀਤੀ, ਜਿਸ ਪਾਸੋਂ 10 ਗਰਾਮ ਹੈਰੋਇਨ ਅਤੇ 8780 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਜਿਸਦੇ ਖਿਲਾਫ ਮੁਕੱਦਮਾ ਨੰਬਰ 47 ਮਿਤੀ 21-04-2024 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਕਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਤਰਾਂ ਸਹਾਇਕ ਥਾਣੇਦਾਰ ਸਤਪਾਲ ਵੱਲੋਂ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੌਰਾਨ ਬੱਬੂ ਪੁੱਤਰ ਗੁਰਮੇਲ ਸਿੰਘ ਵਾਸੀ ਚੱਕ ਬਲੋਚਾਂ ਦੇ ਖਿਲਾਫ ਮੁਖਬਰੀ ਮਿਲਣ ਤੇ ਉਸਦੇ ਘਰ ਤੋਂ 500 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਜਿਸਦੇ ਖਿਲਾਫ ਮੁਕੱਦਮਾ ਨੰਬਰ 46 ਮਿਤੀ 21-04-2024 ਜੁਰਮ 61-1/14 ਐਕਸਾਈਜ਼ ਐਕਟ ਥਾਣਾ ਵੈਰੋਕਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate