ਅਬੋਹਰ ਵਿੱਚ ਚੋਣਾਂ ਦਾ ਬਾਈਕਾਟ, ਲੋਕਾਂ ਨੇ ਕਿਹਾ ਕੋਈ ਲੀਡਰ ਵੋਟ ਮੰਗਣ ਨਾ ਆਵੇ

ਅਬੋਹਰ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਦਿਆਂ ਗਲੀ ਦੇ ਬਾਹਰ ਬੋਰਡ ਲਾ ਕੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਲੀਡਰ ਉਹਨਾਂ ਦੀ ਗਲੀ ਵਿੱਚ ਵੋਟ ਮੰਗਣ ਨਾ ਆਵੇ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੀ ਗਲੀ ਨੰਬਰ ਇੱਕ ਵਿੱਚ ਪਿਛਲੇ 20 ਸਾਲਾਂ ਤੋਂ ਇੱਕ ਇੱਟ ਨਹੀਂ ਲੱਗੀ। ਵਾਰ ਵਾਰ ਲੀਡਰਾਂ ਦੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਗੇੜੇ ਕੱਢੇ ਗਏ ਪਰ ਕਿਸੇ ਨੇ ਉਹਨਾਂ ਦੀ ਸਾਰ ਤੱਕ ਨਹੀਂ ਲਈ। ਉਹਨਾਂ ਨੂੰ ਸਿਰਫ ਲਾਰੇ ਹੀ ਮਿਲੇ ਹਨ। ਹੁਣ ਚੋਣਾਂ ਦਾ ਮੌਸਮ ਆ ਗਿਆ ਹੈ ਤੇ ਲੀਡਰ ਉਹਨਾਂ ਦੀ ਗਲੀ ਵਿੱਚ ਵੋਟ ਮੰਗਣ ਆਉਣਗੇ ਪਰ ਉਹਨਾਂ ਨੇ ਆਪਣੀ ਗਲੀ ਦੇ ਬਾਹਰ ਬੋਰਡ ਲਾ ਦਿੱਤਾ ਹੈ ਕਿ ਕਿਸੇ ਵੀ ਪਾਰਟੀ ਦਾ ਲੀਡਰ ਉਹਨਾਂ ਦੀ ਗਲੀ ਵਿੱਚ ਵੋਟ ਮੰਗਣ ਨਾ ਆਵੇ। ਉਹਨਾਂ ਕਿਹਾ ਕਿ ਉਹਨਾਂ ਦੀ ਗਲੀ ਵਿੱਚ ਨਾ ਕੋਈ ਸਬਜ਼ੀ ਵਾਲਾ ਆਉਂਦਾ ਹੈ ਤੇ ਨਾ ਹੀ ਕੋਈ ਪਾਣੀ ਵਾਲਾ। ਪਿਛਲੇ ਕਈ ਸਾਲਾਂ ਤੋਂ ਉਹ ਸੰਤਾਪ ਭੋਗ ਰਹੇ ਹਨ। ਵੇਖਣਾ ਹੋਵੇਗਾ ਕਿ ਹੁਣ ਪ੍ਰਸ਼ਾਸਨਿਕ ਅਧਿਕਾਰੀ ਜਾਂ ਲੀਡਰ ਇਸ ਮਸਲੇ ਦਾ ਕੀ ਹੱਲ ਕਰਨਗੇ।

CATEGORIES
Share This

COMMENTS

Wordpress (0)
Disqus (0 )
Translate