ਆਤਮਾ ਰਾਮ ਰੰਜਨ ਦੀ ਪੁਸਤਕ “ਖਾਰੀਆਂ ਝੀਲਾਂ” ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ
ਅਬੋਹਰ। ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਬੀ.ਐੱਡ.ਕਾਲਜ ਅਬੋਹਰ ਦੇ ਸੇਮੀਨਾਰ ਹਾਲ ਵਿਚ ਅਦਾਰੇ ਸਾਹਿਤਕ ਸੰਵਾਦ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ,ਫਾਜ਼ਿਲਕਾ ਦੇ ਸਹਿਯੋਗ ਨਾਲ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ। ਜਿਸ ਦੇ ਮੁੱਖ ਮਹਿਮਾਨ ਸ.ਦਰਸਨ ਸਿੰਘ ਢਿੱਲੋਂ ਮੁੱਖ ਸੰਪਾਦਕ ਕੌਮਾਂਤਰੀ ਚਰਚਾ ਮੈਗਜੀਨ (ਯੂ.ਕੇ) ਸਨ ਤੇ ਇਸ ਦੀ ਪ੍ਰਧਾਨਗੀ ਡਾ.ਇਕਬਾਲ ਸਿੰਘ ਗੋਦਾਰਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਨਿਵੇਕਲੇ ਢੰਗ ਨਾਲ ਕਰਦੇ ਹੋਏ ਜਿ਼ਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਸ਼੍ਰੀ ਭੁਪਿੰਦਰ ਉਤਰੇਜਾ ਨੇ ਪ੍ਰਧਾਨਗੀ ਮੰਡਲ ਨੂੰ ਫ਼ਲਦਾਰ ਅਤੇ ਫੁੱਲਾਂ ਵਾਲੇ ਪੌਦੇ ਭੇਂਟ ਕੀਤੇ । ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਪ੍ਰਸਿੱਧ ਗ਼ਜ਼ਲਕਾਰ ਸ੍ਰੀ ਆਤਮਾ ਰਾਮ ਰੰਜਨ ਦੇ ਮੌਲਿਕ ਗ਼ਜ਼ਲ ਸੰਗ੍ਰਹਿ,ਖਾਰੀਆਂ ਝੀਲਾਂ ਅਤੇ ਉਹਨਾਂ ਵੱਲੋਂ ਸੰਪਾਦਿਤ ਪੁਸਤਕ `ਮਾਲਵਿੰਦਰ ਸ਼ਾਇਰ ਦੀ ਚੋਣਵੀਂ ਗ਼ਜ਼ਲ’ ਲੋਕ ਅਰਪਣ ਕੀਤੇ ਗਏ। ਬੁਲਾਰਿਆਂ ਵਿੱਚੋਂ ਵਿਅੰਗਕਾਰ ਹਰਦੀਪ ਢਿੱਲੋਂ ਨੇ ਆਤਮਾ ਰਾਮ ਰੰਜਨ ਦੇ ਜੀਵਨ ਕਾਲ ਤੇ ਵਿਸਥਾਰ ਨਾਲ ਚਾਨਣਾ ਪਾਇਆ, ਜਦੋਂ ਕਿ ਗ਼ਜ਼ਲਗੋ ਕੁਲਦੀਪ ਸਿੰਘ ਬੰਗੀ , ਸੁਰਿੰਦਰ ਪ੍ਰੀਤ ਘਣੀਆਂ ਅਤੇ ਡਾ. ਚੰਦਰ ਪ੍ਰਕਾਸ਼ ਵੱਲੋਂ ਉਹਨਾਂ ਦੀ ਸ਼ਾਇਰੀ ਬਾਰੇ ਨਿੱਠ ਕੇ ਗੱਲਬਾਤ ਕੀਤੀ ਗਈ।
ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦਾ ਆਗਾਜ਼ ਪਟਿਆਲੇ ਤੋਂ ਆਏ ਪ੍ਰਸਿੱਧ ਕਵੀ ਤ੍ਰਿਲੋਕ ਢਿੱਲੋਂ ਨੇ ਆਪਣੀਆਂ ਕਵਿਤਾਵਾਂ ਤਰੁੰਨਮ ਵਿੱਚ ਸੁਣਾ ਕੇ ਕੀਤਾ । ਬਠਿੰਡੇ ਤੋ ਪਹੁੰਚੇ ਨਾਮਵਰ ਕਵੀ ਸੁਰਿੰਦਰਪ੍ਰੀਤ ਘਣੀਆ, ਕੁਲਦੀਪ ਬੰਗੀ , ਮੀਤ ਬਠਿੰਡਾ , ਹਰਦੀਪ ਸਿੰਘ ਢਿੱਲੋਂ ਨੇ ਆਪਣੀਆਂ ਕਵਿਤਾਵਾਂ ਰਾਹੀ ਵਿਲੱਖਣ ਰੰਗ ਬੰਨ੍ਹਿਆ ।ਇਸ ਉਪਰੰਤ ਸਥਾਨਕ ਕਵੀਆਂ ਹਰਦੀਪ ਢਿੱਲੋਂ , ਸਤਨਾਮ ਸਿੰਘ ,ਰੇਸ਼ਮ ਸਿੰਘ ਸੰਧੂ ,ਸੁਰਿੰਦਰ ਨਿਮਾਣਾ,ਹਰਮੀਤ ਕੌਰ ਮੀਤ, ਅਮਨ ਅਰਮਾਨ ,ਰਾਹੁਲ , ਸੌਰਵ ,ਜਸਵਿੰਦਰ ਲਫ਼ਜ , ਤਰੁਣ,ਰੂਹੀਨ , ਸੁਰਿੰਦਰ ਸਿੰਘ ਨੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਪ੍ਰਧਾਨਗੀ ਮੰਡਲ ਵਿੱਚੋਂ ਸ. ਦਰਸ਼ਨ ਸਿੰਘ ਢਿੱਲੋਂ ਤੇ ਡਾ. ਇਕਬਾਲ ਸਿੰਘ ਗੋਦਾਰਾ ਇਸ ਤਰ੍ਹਾਂ ਦੇ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਆਤਮਾ ਰਾਮ ਰੰਜਨ ਨੂੰ ਵਧਾਈ ਦਿੱਤੀ । ਨੇ। ਅੰਤ ਵਿਚ ਕਨਵੀਨਰ ਡਾ.ਗੁਰਰਾਜ ਸਿੰਘ ਨੇ ਮਹਿਮਾਨਾਂ ਤੇ ਪਹੁੰਚੇ ਅਦੀਬਾਂ ਦਾ ਧੰਨਵਾਦ ਕੀਤਾ ਗਿਆ। ਇਸ ਸਾਹਿਤਕ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਪ੍ਰਿੰਸੀਪਲ ਵਿਜੇ ਗਰੋਵਰ , ਪਰਮਿੰਦਰ ਸਿੰਘ ਖੋਜ ਅਫ਼ਸਰ ,ਨਵਤੇਜ ਸਿੰਘ ,ਤੇਜਿੰਦਰ ਸਿੰਘ ਖਾਲਸਾ ,ਭੁਪਿੰਦਰ ਸਿੰਘ ਸੰਧੂ ਦਾ ਸਹਿਯੋਗ ਰਿਹਾ । ਮੰਚ ਸੰਚਾਲਕ ਦੀ ਭੂਮਿਕਾ ਵਿਜੇਅੰਤ ਜੁਨੇਜਾ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਆਖ਼ਰ ਵਿੱਚ ਸ਼ਾਮਲ ਮੈਂਬਰਾਂ ਨੂੰ ਖੂੂਬਸੂਰਤ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਭੇਂਟ ਕੀਤੀਆਂ ਗਈਆਂ। ਆਪਣੇ ਆਪ ਵਿੱਚ ਵਿਲੱਖਣ ਕਿਸਮ ਦਾ ਇਹ ਪ੍ਰੋਗਰਾਮ ਆਪਣੀ ਅਮਿੱਟ ਛਾਪ ਛੱਡਦਾ ਸਮਾਪਤ ਹੋ ਗਿਆ।



