ਲੁਧਿਆਣੇ ਚ ਵਾਪਰਿਆ ਦਰਦਨਾਕ ਹਾਦਸਾ,ਪੰਜਾਬ ਪੁਲਿਸ ਦੇ ਏਸੀਪੀ ਸਮੇਤ ਦੋ ਦੀ ਮੌਤ
ਚੰਡੀਗੜ੍ਹ 6 ਅਪ੍ਰੈਲ।ਸਵੇਰੇ ਸਵੇਰੇ ਲੁਧਿਆਣਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ।ਜਿੱਥੇ ਦਿਆਲਪੁਰਾ ਪਿੰਡ ਕੋਲ ਪੁੱਲ ਦੇ ਉੱਪਰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਤੇ ਉਹਨਾਂ ਦੇ ਗੰਨਮੈਨ ਪਰਮਜੋਤ ਸਿੰਘ ਦੀ ਮੌਤ ਹੋ ਗਈ। ਇਹ ਦੋਨੇ ਜਾਣੇ ਕਾਰ ਵਿੱਚ ਅੱਗ ਲੱਗਣ ਕਾਰਨ ਸੜ ਗਏ ਜਦੋਂ ਕਿ ਇੱਕ ਹੋਰ ਜਣਾ ਗੰਭੀਰ ਜ਼ਖਮੀ ਹੋ ਗਿਆ।ਜਾਣਕਾਰੀ ਅਨੁਸਾਰ ਏਸੀਪੀ ਸੰਦੀਪ ਸਿੰਘ ਆਪਣੇ ਗੰਨਮੈਨ ਤੇ ਡਰਾਈਵਰ ਨਾਲ ਫਾਰਚੂਨਰ ਗੱਡੀ ਤੇ ਚੰਡੀਗੜ੍ਹ ਜਾ ਰਹੇ ਸਨ। ਜਦੋਂ ਉਹ ਸਮਰਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਪਹੁੰਚੇ ਤਾਂ ਉਹਨਾਂ ਦੀ ਕਾਰ ਦੀ ਟੱਕਰ ਸਕਾਰਪੀਓ ਗੱਡੀ ਨਾਲ ਹੋ ਗਈ। ਟੱਕਰ ਦੌਰਾਨ ਅਚਾਨਕ ਕਾਰ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ ਜਿਸ ਕਾਰਨ ਏਸੀਪੀ ਸੰਦੀਪ ਤੇ ਇਹਨਾਂ ਦਾ ਗੰਨਮੈਨ ਪਰਮਜੋਤ ਸਿੰਘ ਅੱਗ ਲੱਗਣ ਕਾਰਨ ਗੰਭੀਰ ਜਖਮੀ ਹੋ ਗਏ। ਮੌਕੇ ਤੇ ਪਹੁੰਚੇ ਲੋਕਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਏਸੀਪੀ ਸੰਦੀਪ ਤੇ ਪਰਮਜੋਤ ਸਿੰਘ ਦੀ ਮੌਤ ਹੋ ਚੁੱਕੀ ਸੀ। ਤੇ ਇਹਨਾਂ ਦੇ ਜਖਮੀ ਡਰਾਈਵਰ ਨੂੰ ਡੀਐਮਸੀ ਰੈਫਰ ਕੀਤਾ ਗਿਆ।

ਤੁਹਾਨੂੰ ਦੱਸ ਦਈਏ ਕਿ ਏਸੀਪੀ ਸੰਦੀਪ ਸਿੰਘ ਨੇ ਡੀਐਸਪੀ ਅਬੋਹਰ ਤੇ ਡੀਐਸਪੀ ਬੱਲੂਆਣਾ ਵਜੋਂ ਲੰਬਾ ਸਮਾਂ ਸੇਵਾਵਾਂ ਦਿੱਤੀਆਂ ਸਨ। ਨੌਜਵਾਨ ਪੁਲਿਸ ਅਫਸਰ ਦੀ ਹੋਈ ਮੌਤ ਤੇ ਅਬੋਹਰ ਇਲਾਕੇ ਦੇ ਲੋਕਾਂ ਵੱਲੋਂ ਵੀ ਗਹਿਰਾ ਦੁੱਖ ਪ੍ਰਗਟਾਇਆ ਗਿਆ ਹੈ।



