30 ਲੱਖ ਦੀ ਭਾਰਤੀ ਜਾਅਲੀ ਕਰੰਸੀ ਸਮੇਤ ਪਤੀ ਪਤਨੀ(bunty or babli) ਕਾਬੂ ,ਅੰਮ੍ਰਿਤਸਰ ਤੋਂ ਬਟਾਲਾ ਗੱਡੀ ਚ ਕਰਨ ਆਏ ਸਨ ਨਕਲੀ ਨੋਟਾਂ ਦੀ ਡਿਲੀਵਰੀ

ਖੁਦ ਤਿਆਰ ਕਰਦੇ ਸਨ ਇਹ ਨੋਟ ,, ਇਕ ਲੱਖ ਰੁਪੈ ਚ ਚਾਰ ਲੱਖ ਰੁਪੇ ਫਰਜੀ ਨੋਟ ਵੇਚਣੇ ਸਨ ।

ਹਿਮਾਚਲ ਪ੍ਰਦੇਸ਼ ਚ ਦੇਣੀ ਚ ਸੀ ਡਿਲੀਵਰੀ

ਗੁਰਦਾਸਪੁਰ 6 ਅਪ੍ਰੈਲ (ਲਵਪ੍ਰੀਤ ਸਿੰਘ ਖੁਸ਼ੀਪੁਰ) ਬਟਾਲਾ ਪੁਲਿਸ ਵਲੋਂ ਕਾਰ ਸਵਾਰ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਲੱਖ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਕਾਰ ਵੀ ਕਬਜ਼ੇ ਚ ਲੈ ਲਈ ਹੈ। ਉਥੇ ਹੀ ਬਟਾਲਾ ਪੁਲਿਸ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਤੇ ਬੀਤੀ ਦੇਰ ਰਾਤ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਸੈਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 30 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ।ਉਥੇ ਹੀ ਫੜੇ ਗਏ ਮੁਲਜਮਾਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸਦੀ ਪਤਨੀ ਗੁਰਇੰਦਰ ਕੌਰ ਵਾਸੀ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ। ਐਸਐਸਪੀ ਬਟਾਲਾ ਨੇ ਦਸਿਆ ਕਿ ਜਦ ਦੋਵਾਂ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਪੁਛਗਿੱਛ ਕੀਤੀ ਤਾ ਉਹਨਾਂ ਦੇ ਘਰ ਜਿਲਾ ਅੰਮ੍ਰਿਤਸਰ ਚ ਜਾਂਚ ਕੀਤੀ ਤਾ ਉਥੋ ਤਿੰਨ ਲੱਖ ਰੁਪੈ ਦੇ ਹੋਰ ਜਾਅਲੀ ਨੋਟ ਮਿਲੇ ਅਤੇ ਉਥੇ ਹੀ ਪੁਲਿਸ ਵਲੋਂ ਇਸ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਆਦਿ ਸਾਮਾਨ ਵੀ ਜਬਤ ਕੀਤਾ ਗਿਆ। ਉਥੇ ਹੀ ਇਹ ਪਤੀ ਪਤਨੀ ਇਹਨੇ ਸ਼ਾਤਿਰ ਹਨ ਕਿ ਇਹਨਾਂ ਵਲੋਂ ਇਹ ਨੋਟ ਖੁਦ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਜੋ ਕਰੰਸੀ ਤਿਆਰ ਕੀਤੀ ਗਈ ਸੀ ਇਹ ਹਿਮਾਚਲ ਪ੍ਰਦੇਸ਼ ਡਿਲੀਵਰੀ ਹੋਣੀ ਸੀ ਅਤੇ ਸਾਰੇ ਨੋਟ 500 ਰੁਪੇ ਦੇ ਸਨ।ਉਥੇ ਹੀ ਪੁਲਿਸ ਵਲੋ ਖੁਲਸਾ ਕੀਤਾ ਗਿਆ ਹੈ ਕਿ ਇਹ ਇਕ ਲੱਖ ਰੁਪੈ ਚ ਚਾਰ ਲੱਖ ਰੁਪੇ ਫਰਜੀ ਨੋਟ ਵੇਚਣੇ ਸਨ। ਉਥੇ ਹੀ ਪੁਲਿਸ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਪਹਿਲਾਂ ਕੋਆਪਰੇਟਿਵ ਬੈਂਕ ਚ ਨੌਕਰੀ ਕਰਦਾ ਸੀ ਅਤੇ ਉਥੇ ਵੀ ਕਰੋੜਾ ਦਾ ਘਪਲਾ ਕੀਤਾ ਸੀ, ਜਿਸ ਦੇ ਚਲਦੇ ਉਸ ਖਿਲਾਫ ਕੇਸ ਦਰਜ ਹੋਇਆ ਸੀ ਅਤੇ ਗ੍ਰਿਫਤਾਰ ਹੋਣ ਤੋ ਬਾਅਦ ਜੇਲ ਚ ਭੇਜਿਆ ਗਿਆ। ਉਥੇ ਜੇਲ ਚ ਹੀ ਇਕ ਸਾਥੀ ਨੇ ਸੁਖਬੀਰ ਨਾਲ ਇਸ ਨੇ ਇਹ ਫ਼ਰਜੀ ਨੋਟ ਤਿਆਰ ਕਰਨ ਦਾ ਪਲੈਨ ਕੀਤਾ ਅਤੇ ਮੁੜ ਹੁਣ ਜਦ ਇਹ ਜੇਲ ਚੋ ਬਾਹਰ ਆਇਆ ਤਾ ਉਸ ਵਲੋ ਇਹ ਕਾਲਾ ਧੰਦਾ ਸ਼ੁਰੂ ਕੀਤਾ ਗਿਆ ਸੀ।

CATEGORIES
Share This

COMMENTS

Wordpress (0)
Disqus (0 )
Translate