ਨੌਜਵਾਨ ਨੇ ਮਾਂ, ਭਰਜਾਈ ਤੇ ਢਾਈ ਸਾਲ ਦਾ ਭਤੀਜਾ ਮਾ/ਰਿਆ
ਅੰਮ੍ਰਿਤਸਰ ਵਿੱਚ ਇੱਕ ਵੱਡੀ ਵਾਰਦਾਤ ਨੂੰ ਇੱਕ ਨੌਜਵਾਨ ਵੱਲੋਂ ਅੰਜਾਮ ਦਿੱਤਾ ਗਿਆ ਹੈ। ਜਿਸ ਤਹਿਤ ਉਸਨੇ ਆਪਣੇ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਤਿੰਨੇ ਕਤਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਨੇ ਥਾਣੇ ਜਾ ਕੇ ਆਤਮ ਸਮਰਪਣ ਵੀ ਕੀਤਾ। ਜਾਣਕਾਰੀ ਅਨੁਸਾਰ ਅੰਮ੍ਰਿਤ ਪਾਲ ਸਿੰਘ ਵਾਸੀ ਕੰਦੋਵਾਲੀਆ ਨੇ ਆਪਣੀ ਸੁੱਤੀ ਪਈ ਮਾਤਾ ਮਨਵੀਰ ਕੌਰ,ਭਰਜਾਈ ਅਵਨੀਤ ਕੌਰ ਤੇ ਢਾਈ ਸਾਲ ਦੇ ਭਤੀਜੇ ਸਮਰੱਥ ਦਾ ਕਤਲ ਦਾਤਰ ਨਾਲ ਕਰ ਦਿੱਤਾ। ਪੁਲਿਸ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਪਤਨੀ ਤੇ ਦੋ ਬੱਚੇ ਹਨ। ਜਿਹੜੇ ਘਰ ਛੱਡ ਕੇ ਚਲੇ ਗਏ। ਪਿੰਡ ਵਾਲੇ ਵੀ ਇਸ ਘਟਨਾ ਤੋਂ ਹੈਰਾਨ ਹਨ ਕਿਉਂਕਿ ਨਾ ਤਾਂ ਅੰਮ੍ਰਿਤ ਪਾਲ ਦਾ ਕਿਸੇ ਨਾਲ ਝਗੜਾ ਸੀ ਤੇ ਨਾ ਹੀ ਕੋਈ ਹੋਰ ਕਾਰਨ ਸੀ। ਉਸ ਦਾ ਭਰਾ ਵਿਦੇਸ਼ ਗਿਆ ਹੋਇਆ ਸੀ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।

CATEGORIES ਪੰਜਾਬ


