ਆਰਥਿਕ ਤੰਗੀ ਕਾਰਨ ਪਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਅਬੋਹਰ ਦੀ ਠਾਕਰ ਆਬਾਦੀ ਨਿਵਾਸੀ ਇੱਕ ਨੌਜਵਾਨ ਦੀ ਬੇਰੁਜ਼ਗਾਰੀ ਨੇ ਜਾਨ ਲੈ ਲਈ ਹੈ। ਇਹ ਨੌਜਵਾਨ ਪਹਿਲਾਂ ਮੋਬਾਈਲ ਦੀ ਦੁਕਾਨ ਤੇ ਵੀ ਕੰਮ ਕਰਦਾ ਰਿਹਾ ਹੈ ਪਰ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਉਥੇ ਵੀ ਜਾਣਾ ਇਸਨੇ ਬੰਦ ਕਰ ਦਿੱਤਾ ਸੀ। ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਇਹ ਕਦਮ ਪੁੱਟਿਆ। ਜਾਣਕਾਰੀ ਅਨੁਸਾਰ 20 ਸਾਲਾ ਰਜੀਵ ਪੁੱਤਰ ਇੰਦਰਾਜ ਵਾਸੀ ਠਾਕਰ ਆਬਾਦੀ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਆਰਥਿਕ ਤੰਗੀ ਕਾਰਨ ਪਰੇਸ਼ਾਨ ਰਹਿੰਦਾ ਸੀ। ਕੁਝ ਮਹੀਨੇ ਪਹਿਲਾਂ ਉਸਨੇ ਮੋਬਾਇਲ ਦੀ ਦੁਕਾਨ ਤੇ ਕੰਮ ਕਰਨਾ ਵੀ ਬੰਦ ਕਰ ਦਿੱਤਾ ਸੀ। 30 ਮਾਰਚ ਨੂੰ ਮੋਟਰਸਾਈਕਲ ਲੈ ਕੇ ਘਰੋਂ ਚਲਾ ਗਿਆ ਜਦੋਂ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਘਰਦਿਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਰ ਉਸਦਾ ਮੋਟਰਸਾਈਕਲ ਗੰਗ ਕਨਾਲ ਨਹਿਰ ਦੇ ਨੇੜਿਓਂ ਬਰਾਮਦ ਹੋਇਆ ਤੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਸਦੀ ਲਾਸ਼ ਗਿਦੜਾਂ ਵਾਲੀ ਤੇ ਬਕੈਨ ਵਾਲਾ ਦੇ ਵਿਚਕਾਰ ਨਹਿਰ ਵਿੱਚੋਂ ਮਿਲ ਗਈ। ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕੀਤੀ ਜਾ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate