ਪ੍ਰਾਇਮਰੀ ਸਕੂਲ ਹਿੰਮਤਪੁਰਾ ਵਿਖੇ ਹੋਇਆ ਇਨਾਮ ਵੰਡ ਸਮਾਰੋਹ
ਬੱਲੂਆਣਾ ਦਾ ਪੋਸਟਮੇਲ
ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ./ਸੈ. ਸਿ.) ਫ਼ਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ (ਨੈਸ਼ਨਲ ਅਵਾਰਡੀ) ਦੁਆਰਾ ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਹਿੰਮਤਪੁਰਾ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜੇਤੂ ਰਹੇ ਸ਼ਤਰੰਜ ਅਤੇ ਖੋ-ਖੋ ਦੇ ਵਿਦਿਆਰਥੀਆਂ ਨੂੰ ਅਤੇ ਸਕੂਲ ਦੀਆਂ ਕੁੱਕ-ਕਮ-ਹੈਲਪਰਜ਼ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੁਆਰਾ ਨਵ-ਨਿਰਮਤ ਬਿਲਡਿੰਗ ਅਤੇ ਦਫ਼ਤਰ ਸੈਂਟਰ ਹੈੱਡ ਟੀਚਰ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਕਸ਼ਮੀਰੀ ਲਾਲ, ਸ਼੍ਰੀ ਸੁਖਦੇਵ ਸਿੰਘ ਗਿੱਲ, ਡਾ. ਸ਼ੰਕਰ ਚੌਧਰੀ, ਸ਼੍ਰੀ ਭੂਪ ਰਾਮ ਭਾਟੀ, ਸ਼੍ਰੀਮਤੀ ਫੂਲਵਤੀ ਦੇਵੀ, ਹੈੱਡਮਾਸਟਰ ਸ. ਗਗਨਦੀਪ ਸਿੰਘ, ਸ਼੍ਰੀਮਤੀ ਮੀਨਾਕਸ਼ੀ, ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲਜ਼ ਸ਼੍ਰੀ ਪ੍ਰਦੀਪ ਸ਼ਰਮਾ, ਬੀਪੀਈਓ ਸ਼੍ਰੀ ਅਜੇ ਛਾਬੜਾ, ਬਲਾਕ ਸਪੋਰਟਸ ਅਫ਼ਸਰ ਸ਼੍ਰੀ ਰਾਮ ਕੁਮਾਰ, ਸੀਐਚਟੀ ਸ਼੍ਰੀ ਅਭਿਸ਼ੇਕ ਕਟਾਰੀਆ, ਸ. ਮਨਜੀਤ ਸਿੰਘ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਬੀਐਮਟੀ ਸ਼੍ਰੀ ਰਾਜਦੀਪ ਫੁਟੇਲਾ, ਸ਼੍ਰੀ ਸੰਜੇ ਬਲਯਾਨ, ਸ. ਪਰਮਿੰਦਰ ਪਾਲ ਸਿੰਘ (ਲਾਟੀ ਤਰਮਾਲਾ), ਸ. ਸੁਖਜਿੰਦਰ ਸਿੰਘ ਢਿੱਲੋਂ, ਹੋਰ ਅਧਿਆਪਕ ਸਾਥੀ, ਸਰਪੰਚ ਸ਼੍ਰੀ ਸੁਸ਼ੀਲ ਕੁਮਾਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਬੀਪੀਈਓ ਅਜੇ ਛਾਬੜਾ ਜੀ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿ ਕੇ ਕੀਤਾ ਗਈ। ਇਸ ਉਪਰੰਤ ਪ੍ਰਿੰਸੀਪਲ ਕਸ਼ਮੀਰੀ ਲਾਲ, ਸੁਖਦੇਵ ਸਿੰਘ ਗਿੱਲ, ਡਾ. ਸ਼ੰਕਰ ਚੌਧਰੀ ਅਤੇ ਭੂਪ ਰਾਮ ਭਾਟੀ ਸਕੂਲ ਦੇ ਸਮੁੱਚੇ ਸਟਾਫ਼ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਬਾਅਦ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਡਾ. ਸੁਖਵੀਰ ਸਿੰਘ ਦੁਆਰਾ ਇਨ੍ਹਾਂ ਪ੍ਰਾਪਤੀਆਂ ਲਈ ਸਟਾਫ਼ ਅਤੇ ਵਿਦਿਆਰਥੀਆਂ ਦੀ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ ਗਈ। ਅਖ਼ੀਰ ਵਿੱਚ ਸਕੂਲ ਮੁਖੀ ਸੈਂਟਰ ਹੈੱਡ ਟੀਚਰ ਸ਼੍ਰੀ ਅਭੀਜੀਤ ਵਧਵਾ ਦੁਆਰਾ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਅਮਿਤ ਬੱਤਰਾ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਸਕੂਲ ਦੇ ਮਾਸਟਰ ਜਗਦੀਸ਼ ਚੰਦਰ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।