ਧਾਲੀਵਾਲ ਨੇ ਨਾਇਬ ਤਹਿਸੀਲਦਾਰ ਖੂਹੀਆਂ ਸਰਵਰ ਵਜੋਂ ਅਹੁਦਾ ਸੰਭਾਲਿਆ
ਅਬੋਹਰ 26 ਮਾਰਚ (ਜਗਜੀਤ ਸਿੰਘ ਧਾਲੀਵਾਲ) ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕੀਤੇ ਤਬਾਦਲਿਆਂ ਤਹਿਤ ਸਭ ਤਹਿਸੀਲ ਖੁਈਆਂ ਸਰਵਰ ਦੇ ਨਾਇਬ ਤਹਿਸੀਲਦਾਰ ਵਜੋਂ ਸਿਕੰਦਰ ਸਿੰਘ ਧਾਲੀਵਾਲ ਨੇ ਆਪਣਾ ਅਹੁਦਾ ਸੰਭਾਲ ਲਿਆ। ਧਾਲੀਵਾਲ ਕਾਨੂੰਗੋ ਤੋਂ ਪਦ ਉੱਨਤ ਹੋ ਕੇ ਨਾਇਬ ਤਹਿਸੀਲਦਾਰ ਬਣੇ ਹਨ। ਉਹਨਾਂ ਦੀ ਇਹ ਪਹਿਲੀ ਪੋਸਟਿੰਗ ਹੈ। ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਸਿਫਾਰਸ਼ ਜਾਂ ਵਿਚੋਲੇ ਦੇ ਆਪਣੇ ਕੰਮਾਂ ਲਈ ਸਿੱਧੇ ਤੌਰ ਤੇ ਉਹਨਾਂ ਨੂੰ ਮਿਲਣ ਤੇ ਆਪਣੇ ਕੰਮ ਕਰਵਾਉਣ। ਇਸ ਮੌਕੇ ਤੇ ਸਤਨਾਮ ਸਿੰਘ ਨਾਇਬ ਤਹਿਸੀਲਦਾਰ,ਕਾਨੂਗੋ ਜਸਕਰਨ ਸਿੰਘ ਰੀਡਰ ਸਾਗਰ ਚਾਵਲਾ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
CATEGORIES ਮਾਲਵਾ