ਰਵਨੀਤ ਸਿੰਘ ਬਿੱਟੂ ਹੋਏ ਭਾਜਪਾ ਵਿੱਚ ਸ਼ਾਮਿਲ

ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਐਮਪੀ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦਾ ਪੱਲਾ ਫੜ ਲਿਆ। ਉਹਨਾਂ ਨੂੰ ਦਿੱਲੀ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਦੱਸਣ ਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਸਿਰ ਕੱਢਵੇਂ ਆਗੂ ਸਨ। ਅੱਜ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਲੰਬਾ ਸਮਾਂ ਇਸ ਪਰਿਵਾਰ ਨੇ ਕਾਂਗਰਸ ਪਾਰਟੀ ਵਿੱਚ ਸਿਆਸਤ ਕੀਤੀ ਪਰ ਅੱਜ ਇਹ ਵੀ ਕਾਂਗਰਸ ਛੱਡ ਗਏ। ਜਿਸ ਹਿਸਾਬ ਨਾਲ ਕਾਂਗਰਸ ਦੇ ਵੱਡੇ ਲੀਡਰ ਪਾਰਟੀ ਨੂੰ ਛੱਡ ਰਹੇ ਹਨ ਤੇ ਭਾਜਪਾ ਜੁਆਇਨ ਕਰ ਰਹੇ ਹਨ ਉਸ ਤੋਂ ਸਾਫ ਹੈ ਕਿ ਕਾਂਗਰਸ ਦੇ ਆਉਣ ਵਾਲੇ ਸਮੇਂ ਵਿੱਚ ਹਾਲਾਤ ਕੀ ਹੋਣਗੇ। ਰਵਨੀਤ ਸਿੰਘ ਬਿੱਟੂ ਬੜਬੋਲੇ ਕਿਸਮ ਦੇ ਲੀਡਰ ਹਨ।

CATEGORIES
Share This

COMMENTS

Wordpress (0)
Disqus (1 )
Translate