ਡਾ.ਪ੍ਰਗਿਆ ਜੈਨ ਨੇ ਐਸਐਸਪੀ ਫਾਜ਼ਿਲਕਾ ਵਜੋਂ ਸੰਭਾਲਿਆ ਆਹੁਦਾ

ਫਾਜ਼ਿਲਕਾ 23 ਮਾਰਚ। 2017 ਬੈਚ ਦੇ ਆਈਪੀਐਸ ਅਧਿਕਾਰੀ ਡਾ: ਪ੍ਰਗਿਆ ਜੈਨ ਨੇ ਫਾਜ਼ਿਲਕਾ ਦੇ ਐਸਐਸਪੀ ਵਜੋਂ ਅੱਜ ਅਹੁਦਾ ਸੰਭਾਲਿਆ। ਇਸ ਮੌਕੇ ਉਨਾਂ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਉਨਾਂ ਆਖਿਆ ਕਿ ਜਿਲੇ ਵਿੱਚ ਪੋਸਟਿੰਗ ਦੌਰਾਨ ਉਨਾਂ ਦਾ ਉਦੇਸ਼ ਹੋਵੇਗਾ ਕਿ ਸਮਾਜ ਵਿਰੋਧੀ ਤੱਤਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਖਿਲਾਫ਼ ਅਪਰਾਧਾਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ।
 ਉਨਾਂ ਨੇ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਜਿਨਾਂ ਵਿੱਚ ਗੈਂਗਸਟਰ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਸਮਾਜ ਵਿਰੋਧੀ ਤੱਤ ਕਾਨੂੰਨ ਅਨੁਸਾਰ ਸਖਤ ਕਾਰਵਾਈ ਦੇ ਭਾਗੀ ਬਣਨਗੇ। ਉਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਬਿਨਾਂ ਕਿਸੇ ਡਰ ਭੈਅ ਦੇ ਵੋਟ ਕਰ ਸਕਣ। ਇਸ ਪ੍ਰਕਾਰ ਦਾ ਵਾਤਾਵਰਨ ਜ਼ਿਲ੍ਹੇ ਵਿੱਚ ਸਿਰਜਿਆ ਜਾਵੇਗਾ। ਉਹ ਇਸ ਤੋਂ ਪਹਿਲਾਂ ਡੀਸੀਪੀ ਸਿਟੀ ਅੰਮ੍ਰਿਤਸਰ, ਏਡੀਸੀਪੀ ਜੋਨ ਇੱਕ ਤਿੰਨ ਲੁਧਿਆਣਾ, ਏਡੀਸੀਪੀ ਜੋਨ ਦੋ ਜਲੰਧਰ, ਐਸਪੀਡੀ ਖੰਨਾ, ਏਐਸਪੀ ਮਹਿਲ ਕਲਾਂ ਵੀ ਰਹਿ ਚੁੱਕੇ ਹਨ ਅਤੇ ਉਹਨਾਂ ਦੀਆਂ ਇਨਾਂ ਤੈਨਾਤੀਆਂ ਸਮੇਂ ਉਹਨਾਂ ਦੇ ਨਾਮ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ। ਉਹਨਾਂ ਨੂੰ ਕਈ ਵਾਰ ਡੀਜੀਪੀ ਕਮੈਡੇਸ਼ਨ ਡਿਸਕ ਵੀ ਮਿਲ ਚੁੱਕੀ ਹੈ ਅਤੇ ਉਹ ਵਿਭਾਗ ਵਿੱਚ ਅਨੇਕਾਂ ਨਵੀਂਆਂ ਪਹਿਲ ਕਦਮੀਆਂ ਕਰਨ ਲਈ ਜਾਣੇ ਜਾਂਦੇ ਹਨ।

CATEGORIES
Share This

COMMENTS

Wordpress (0)
Disqus (0 )
Translate