ਗਰਮੀਆਂ ਵਿੱਚ ਸਰਕਾਰੀ ਸਕੂਲ ਖੁੱਲਣਗੇ ਤਿੰਨ ਸ਼ਿਫਟਾਂ ਵਿੱਚ
ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਨੂੰ ਲੈ ਕੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਇਹ ਬਦਲਾਅ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਅਕਤੂਬਰ ਤੱਕ ਜਾਰੀ ਰਹੇਗਾ। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਚੰਡੀਗੜ੍ਹ ਦੇ ਸਕੂਲ ਨਵੇਂ ਸੈਸ਼ਨ ਤੋਂ ਤਿੰਨ ਸ਼ਿਫਟਾਂ ਵਿੱਚ ਲੱਗਣਗੇ। ਸਿੰਗਲ ਸ਼ਿਫਟ ਵਾਲੇ ਸਕੂਲਾਂ ਦੀ ਗੱਲ ਕਰੀਏ ਤਾਂ ਇਹਨਾਂ ਸਕੂਲਾਂ ਵਿੱਚ ਬੱਚੇ ਸਵੇਰੇ 8 ਵਜੇ ਤੋਂ ਦੁਪਹਿਰੇ 2 ਵਜੇ ਤੱਕ ਰਹਿਣਗੇ ਜਦੋਂ ਕਿ ਸਟਾਫ ਦਾ ਸਮਾਂ 7.50 ਤੋਂ ਦੁਪਹਿਰ 2.10 ਵਜੇ ਤੱਕ ਰਹੇਗਾ। ਜੇਕਰ ਗੱਲ ਕਰੀਏ ਡਬਲ ਸ਼ਿਫਟਾਂ ਵਾਲੇ ਸਕੂਲਾਂ ਦੀ ਤਾਂ ਉੱਥੇ ਪਹਿਲੀ ਸ਼ਿਫਟ ਸਵਾ 7 ਵਜੇ ਸ਼ੁਰੂ ਹੋਊਗੀ ਤੇ 1.35 ਤੱਕ ਚੱਲੇਗੀ। ਜਦੋਂ ਕਿ ਦੂਜੀ ਸ਼ਿਫਟ 11.10 ਤੋਂ ਸ਼ਾਮ 5.30 ਵਜੇ ਤੱਕ ਚਲਿਆ ਕਰੇਗੀ।ਉਧਰ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਸ਼ੈਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਤਹਿਤ 23 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੋਟੀਆਂ ਹੋਣਗੀਆਂ।
CATEGORIES ਸਿੱਖਿਆ