ਜਾਖੜ ਪਰਿਵਾਰ ਨੂੰ ਗੰਨੇ ਦਾ ਲਗਾਤਾਰ ਦੂਜਾ ਇਨਾਮ
ਲੁਧਿਆਣਾ15 ਮਾਰਚ । ਸੂਬੇ ਦੀ ਭਲੀਭਾਂਤ ਸਿਆਸਤ ਅਤੇ ਖੇਤੀ ਖੇਤਰ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਜਾਖੜ ਪਰਿਵਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਗਏ ਸਾਲ 2024 ਦੇ ਕਿਸਾਨ ਮੇਲੇ ਵਿੱਚ ਗੰਨੇ ਦਾ ਪਹਿਲਾ ਇਨਾਮ ਹਾਸਲ ਕੀਤਾ ਹੈ। ਲਗਾਤਾਰ ਦੂਜੇ ਸਾਲ ਪਹਿਲਾ ਇਨਾਮ ਜਾਖੜ ਪਰਿਵਾਰ ਦੇ ਸ਼੍ਰੀ ਸੁਰਿੰਦਰ ਜਾਖੜ ਦੀ ਬੇਟੀ ਸੁਮੇਘਾ ਜਾਖੜ ਨੂੰ ਮਿਲਿਆ ਹੈ। ਸੁਮੇਗਾ ਜਾਖੜ ਦੇਸ਼ ਦੀ ਰਾਜਨੀਤੀ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸਵਰਗੀ ਬਲਰਾਮ ਜਾਖੜ (ਜੋ ਭਾਰਤ ਦੇ ਖੇਤੀਬਾੜੀ ਮੰਤਰੀ ਸਨ ਅਤੇ ਕ੍ਰਿਸ਼ੀ ਪੰਡਿਤ ਦੀ ਉਪਾਧੀ ਨਾਲ ਸਨਮਾਨਿਤ ਸਨ) ਦੀ ਪੋਤੀ ਅਤੇ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਭਤੀਜੀ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਾਖੜ ਪਰਿਵਾਰ ਨੂੰ ਇੱਕ ਸਾਲ ਵਿੱਚ ਇਹ ਤੀਜਾ ਇਨਾਮ ਮਿਲਿਆ ਹੈ।

CATEGORIES ਖੇਤੀਬਾੜੀ/ਵਪਾਰ


