ਆਪ’ ਨੇ ਸਫਲ ਹਰਪ੍ਰੀਤ ਸਿੰਘ ਨੂੰ ਬਣਾਇਆ ਅਬੋਹਰ ਵਿਧਾਨ ਸਭਾ ਹਲਕੇ ਦੇ ਯੂਥ ਵਿੰਗ ਦਾ ਮੈਂਬਰ
ਅਬੋਹਰ 15 ਮਾਰਚ। ਆਮ ਆਦਮੀ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਦੇ ਕੀਤੇ ਵਿਸਥਾਰ ਤਹਿਤ ਅਬੋਹਰ ਵਿਧਾਨ ਸਭਾ ਹਲਕੇ ਤੋਂ ਯੂਥ ਵਿੰਗ ਦੇ ਮੈਂਬਰ ਵਜੋਂ ਮਿਹਨਤੀ ਨੌਜਵਾਨ ਸਫਲ ਹਰਪ੍ਰੀਤ ਸਿੰਘ ਨੂੰ ਬਤੌਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਹ ਵਰਤਮਾਨ ਵਿੱਚ ਜਿੰਦਲ ਗਲੋਬਲ ਲਾਅ ਸਕੂਲ, ਸੋਨੀਪਤ ਵਿੱਚ ਕਾਨੂੰਨ ਦੀ ਪੜਾਈ ਕਰ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਗਠਨ ਇੰਚਾਰਜ ਸੰਦੀਪ ਪਾਠਕ ਨਾਲ ਵੀ ਕੰਮ ਕਰਦਾ ਹੈ। ਸਫਲ ਹਰਪ੍ਰੀਤ ਸਿੰਘ ਨੇ ਆਪਣੀ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਜਿੱਥੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਮੈਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜੋ ਵੀ ਉਮੀਦਵਾਰ ਹੋਣਗੇ ਉਨਾਂ ਦੀ ਚੋਣ ਕੰਪੇਨ ਵਿੱਚ ਪੂਰਾ ਯੋਗਦਾਨ ਪਾਵਾਂਗਾ। ਸਫਲ ਨੇ ਕਿਹਾ ਕਿ ਉਹ ਆਪਣੇ ਪਿਤਾ ਐਡਵੋਕੇਟ ਹਰਪ੍ਰੀਤ ਸਿੰਘ ਤੇ ਮਾਮਾ ਐਡਵੋਕੇਟ ਇੰਦਰਜੀਤ ਸਿੰਘ ਬਜਾਜ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਵਿੱਚ ਆਏ ਹਨ ਤੇ ਉਹਨਾਂ ਦੀ ਰਾਜਨੀਤੀ ਵਿੱਚ ਵਿਸ਼ੇਸ਼ ਰੁਚੀ ਵੀ ਹੈ। ਦੱਸਣ ਯੋਗ ਹੈ ਕਿ ਸਫਲ ਹਰਪ੍ਰੀਤ ਸਿੰਘ 20 ਸਾਲ ਦਾ ਊਰਜਾਵਾਨ ਨੌਜਵਾਨ ਹੈ ਜਿਹੜਾ ਸਿਆਸਤ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਅੱਗੇ ਰਹਿੰਦਾ ਹੈ।



