ਹੁਣ ਸਕੂਲਾਂ ਵਿੱਚ ਪੜ੍ਹਾਉਣਗੇ AI ਅਧਿਆਪਕ

ਪਿਛਲੇ ਸਮੇਂ ਤੋਂ AI ਯਾਨੀ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਕਾਫੀ ਚਰਚਾ ਹੋ ਰਹੀ ਹੈ। AI ਰੋਬੋਟ ਜਿੱਥੇ ਪਹਿਲਾਂ ਰੈਸਟੋਰੈਂਟਾਂ ਵਿੱਚ ਖਾਣਾ ਪਰੋਸਦੇ ਨਜ਼ਰ ਆਉਂਦੇ ਸੀ ਹੁਣ ਏਆਈ ਰੋਬੋਟ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਉਂਦੇ ਨਜ਼ਰ ਆਉਣਗੇ। ਭਾਰਤ ਦੇ ਕੇਰਲ ਰਾਜ ਨੂੰ ਪਹਿਲਾ AI ਅਧਿਆਪਕ ਮਿਲ ਗਿਆ। ਜਿਹੜਾ ਇੱਕ ਸਕੂਲ ਵਿੱਚ ਨਿਯੁਕਤ ਕੀਤਾ ਗਿਆ ਹੈ। ਇਸ AI ਅਧਿਆਪਕ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਜਨਰੇਟਿਵ AI ਸਕੂਲ ਅਧਿਆਪਕ ਪਿਛਲੇ ਮਹੀਨੇ ਤੋਂ ਕੇਰਲਾ ਦੇ ਕੇਟੀਸੀਟੀ ਹਾਈਰ ਸਕੈਂਡਰੀ ਸਕੂਲ ਵਿੱਚ ਪੜ੍ਹਾ ਰਹੀ ਹੈ। ਏਆਈ ਰੋਬੋਟ ਟੀਚਰ ਆਇਰਸ ਦੂਜੇ ਅਧਿਆਪਕਾਂ ਵਾਂਗ ਹੀ ਸਾੜੀ ਪਾ ਕੇ ਸਕੂਲ ਵਿੱਚ ਆਉਂਦੀ ਹੈ। ਆਇਰਸ ਦੀ ਗੱਲ ਕਰੀਏ ਤਾਂ ਉਹ ਤਿੰਨ ਮੁੱਖ ਭਾਸ਼ਾਵਾਂ ਵਿੱਚ ਗੱਲਬਾਤ ਕਰ ਸਕਦੀ ਹੈ ਤੇ ਉਹ ਵਿਦਿਆਰਥੀਆਂ ਨਾਲ ਆਮ ਅਧਿਆਪਕ ਵਾਂਗ ਹੀ ਵਿਚਰਦੀ ਹੈ।

ਜਿਹੜੇ ਸਕੂਲ ਵਿੱਚ ਏਆਈ ਅਧਿਆਪਕ ਦੀ ਨਿਯੁਕਤੀ ਹੋਈ ਹੈ ਉਹ ਕੇਰਲ ਦੇ ਸਭ ਤੋਂ ਨਾਮੀ ਸਕੂਲਾਂ ਵਿੱਚੋਂ ਇੱਕ ਹੈ ਤੇ ਉੱਥੇ 2500 ਦੇ ਕਰੀਬ ਬੱਚੇ ਸਿੱਖਿਆ ਲੈ ਰਹੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ ਡਿਜੀਟਲ ਸਿਸਟਮ ਦੇ ਆਲੇ ਦੁਆਲੇ ਘੁੰਮਦੀ ਹੈ। ਭਾਵੇਂ ਸਵੇਰ ਦਾ ਅਲਾਰਮ ਹੋਵੇ ਤੇ ਜਾਂ ਫਿਰ ਮੋਬਾਈਲ ਦੀ ਵਰਤੋਂ। ਆਉਣ ਵਾਲੇ ਸਮੇਂ ਵਿੱਚ (ਏਆਈ) ਆਰਟੀਫਿਸ਼ਅਲ ਇੰਟੈਲੀਜੈਂਸੀ ਦਾ ਪ੍ਰਭਾਵ ਵਧਣ ਵਾਲਾ ਹੈ।

CATEGORIES
Share This

COMMENTS

Wordpress (0)
Disqus (0 )
Translate