ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਕੂਚ ਦਾ ਐਲਾਨ, ਬਣਾਈ ਨਵੀਂ ਰਣਨੀਤੀ
ਦਿੱਲੀ। ਕਿਸਾਨਾਂ ਨੇ 6 ਮਾਰਚ ਨੂੰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਹੁਣ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਨਹੀਂ ਸਗੋਂ ਬੱਸਾਂ ਤੇ ਰੇਲਾਂ ਰਾਹੀਂ ਦਿੱਲੀ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਭੰਦੇਰ ਨੇ ਕਿਹਾ ਕਿ 6 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ਜਾਵਾਂਗੇ। ਉਹਨਾਂ ਕਿਹਾ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਨਹੀਂ ਸਗੋਂ ਦੇਸ਼ ਦੇ ਸਾਰੇ ਕਿਸਾਨਾਂ ਦਾ ਸਾਂਝਾ ਅੰਦੋਲਨ ਹੈ ਤੇ ਪੂਰੇ ਦੇਸ਼ ਭਰ ਤੋਂ ਕਿਸਾਨ ਛੇ ਮਾਰਚ ਨੂੰ ਦਿੱਲੀ ਜਾਣਗੇ। ਬਾਰਡਰਾਂ ਤੇ ਵੀ ਕਿਸਾਨਾਂ ਦੀ ਗਿਣਤੀ ਵਧੇਗੀ। ਪੰਧੇਰ ਨੇ ਕਿਹਾ ਕਿ ਹੁਣ ਦੇਖਦੇ ਹਾਂ ਕਿ ਜੇਕਰ ਕਿਸਾਨ ਬਿਨਾਂ ਟਰੈਕਟਰ ਦੇ ਦਿੱਲੀ ਜਾਂਦੇ ਹਨ ਤਾਂ ਉਹਨਾਂ ਨੂੰ ਅੰਦੋਲਨ ਕਰਨ ਦੇਣਗੇ ਜਾਂ ਨਹੀਂ। ਉਹਨਾਂ ਇਹ ਵੀ ਕਿਹਾ ਕਿ 10 ਮਾਰਚ ਨੂੰ ਦੁਪਹਿਰੇ 12 ਤੋਂ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਵੀ ਕਰਾਂਗੇ।

CATEGORIES ਖੇਤੀਬਾੜੀ/ਵਪਾਰ


