3 ਮਾਰਚ ਤੋਂ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਦੀ ਹੋਵੇਗੀ ਸ਼ੁਰੂਆਤ

ਢਿੱਲਵਾਂ 1 ਮਾਰਚ। ਰਾਸ਼ਟਰੀ ਇੰਟੈਸੀਫਾਈਡ ਪਲਸ ਪੋਲੀਓ ਤਿੰਨ ਦਿਨਾਂ ਮੁਹਿੰਮ 3 ਮਾਰਚ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ
ਤਹਿਤ ਪੋਲੀਓ ਮੁਹਿੰਮ ਦੌਰਾਨ ਵਲੰਟਰੀ ਤੌਰ ‘ਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਵਲ ਸਰਜਨ ਕਪੂਰਥਲਾ ਡਾ. ਰਿਟਾ ਬਾਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਬੀ.ਈ.ਈ ਬਿਕਰਮਜੀਤ ਸਿੰਘ, ਮੋਨਿਕਾ ਅਤੇ ਸਿਹਤ ਸੁਪਰਵਾਈਜ਼ਰ ਬਲਕਾਰ ਸਿੰਘ ਵੱਲੋਂ ਪੋਲੀਓ ਮੁਹਿੰਮ ਸੰਬੰਧੀ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਮੁਹਿੰਮ ਨੂੰ ਸਫਲਤਾਪੁਰਵਕ ਨੇਪਰੇ ਚਾੜਿਆ ਜਾ ਸਕੇ। ਬੀ.ਈ.ਈ ਬਿਕਰਮਜੀਤ ਸਿੰਘ ਨੇ ਟ੍ਰੇਨਿੰਗ ਦੌਰਾਨ ਪੋਲਿਓ ਮੁਹਿੰਮ ਕਿ ਹੈ, ਮੁਹਿੰਮ ‘ਚ ਕਿਵੇ ਕੰਮ ਕਰਨਾ ਹੈ, ਵੈਕਸੀਨ ਦਾ ਧਿਆਨ ਅਤੇ ਇਸਤੇਮਾਲ, ਟੈਲੀ ਸ਼ੀਟ, ਬੱਚੇ ਨੂੰ ਕਿਵੇਂ ਪੋਲੀਓ ਦੀਆਂ ਦੌ ਬੂਦਾਂ ਪਿਲਾਉਣੀਆਂ ਹਨ, ਉਗਲ ‘ਤੇ ਕਿਵੇਂ ਨਿਸ਼ਾਨ ਲਗਾਉਣਾ ਹੈ ਆਦਿ ਵਿਸ਼ਿਆਂ ਸੰਬੰਧੀ ਵਿਸਥਾਰ ਨਾਲ ਦੱਸਇਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੀ ਮੁਹਿੰਮ ਨੂੰ ਸਫਲ ਬਣਾਉਣ ਸੰਬੰਧੀ ਭਰੋਸਾ ਦੲਾਵਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜਿੰਦਰ ਸਿੰਘ ਨੇ ਦੱਸਇਆ ਕਿ ਰਾਸ਼ਟਰੀ ਇੰਟੈਸੀਫਾਈਡ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਕਿਹਾ ਕਿ ਪਲਸ ਪੋਲੀਓ ਮੁਹਿੰਮ ਤਹਿਤ ਲਗਭਗ 121980 ਕੁੱਲ੍ਹ ਅਬਾਦੀ ਨੂੰ ਕਵਰ ਕਰਦਿਆਂ 0 ਤੋਂ 5 ਸਾਲ ਦੇ ਲਗਭਗ 9052 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਪਲਸ ਪੋਲੀਓ ਮੁਹਿੰਮ ਦੌਰਾਨ ਰੇਲਵੇ ਸਟੇਸ਼ਨ, ਬੱਸ ਅੱਡਾ, ਝੁੱਗੀਆਂ, ਟੋਲ ਪਲਾਜ਼ਾ ਆਦਿ ਹਾਈ ਰਿਸਕ ਏਰੀਆ ਵੀ ਕਵਰ ਕੀਤਾ ਜਾਵੇਗਾ।

CATEGORIES
Share This

COMMENTS

Wordpress (0)
Disqus (0 )
Translate