ਦਿੱਲੀ ਕੂਚ ਦੋ ਦਿਨਾਂ ਲਈ ਟਲਿਆ
ਸ਼ੰਭੂ ਬਾਰਡਰ 21 ਫ਼ਰਵਰੀ। ਕਿਸਾਨੀ ਮਸਲਿਆਂ ਨੂੰ ਲੈ ਕੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰ ਤੇ ਰੋਕਿਆ ਹੋਇਆ ਹੈ ਤੇ ਉੱਥੇ ਲਗਾਤਾਰ ਕਿਸਾਨ ਡਟੇ ਹੋਏ ਹਨ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਵੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਅੱਜ ਵੀ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪਾਂ ਹੋਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਉੱਪਰ ਜਿੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉੱਥੇ ਕਾਫੀ ਜਬਰ ਕਿਸਾਨਾਂ ਉੱਪਰ ਕੀਤਾ ਗਿਆ। ਇਸ ਦੌਰਾਨ ਇੱਕ ਨੌਜਵਾਨ ਕਿਸਾਨ ਦੀ ਮੌਤ ਵੀ ਹੋ ਗਈ ਤੇ ਕਈ ਜਖਮੀ ਹੋ ਗਏ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਭੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 22 ਤੇ 23 ਫਰਵਰੀ ਨੂੰ ਅੰਦੋਲਨ ਦੌਰਾਨ ਸ਼ਾਂਤੀ ਰਹੇਗੀ ਤੇ ਦਿੱਲੀ ਕੂਚ ਬਾਰੇ ਦੋ ਦਿਨ ਤੋਂ ਬਾਅਦ ਫੈਸਲਾ ਹੋਵੇਗਾ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਵੱਡਾ ਨੁਕਸਾਨ ਕੀਤਾ ਗਿਆ ਹੈ। ਤੇ ਸਾਡੇ ਉੱਪਰ ਲਗਾਤਾਰ ਜ਼ੁਲਮ ਹੋ ਰਿਹਾ ਹੈ।

CATEGORIES ਖੇਤੀਬਾੜੀ/ਵਪਾਰ


