ਅੱਡੇ ਤੇ ਖੜੀ ਰੋਡਵੇਜ਼ ਦੀ ਬੱਸ ਹੋਈ ਚੋਰੀ

ਰਾਜਸਥਾਨ ਦੇ ਚੁਰੂ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਚੋਰ ਰੋਡਵੇਜ਼ ਦੀ ਬੱਸ ਹੀ ਚੋਰੀ ਕਰਕੇ ਲੈ ਗਿਆ ਜਾਣਕਾਰੀ ਅਨੁਸਾਰ ਸਾਧਲਪੁਰ ਬੱਸ ਸਾਡੇ ਉੱਪਰ ਚੁਰੂ ਡਿੱਪੂ ਦੀ ਰਾਜਸਥਾਨ ਰੋਡਵੇਜ਼ ਬੱਸ ਖੜੀ ਸੀ ਜਿਸ ਨੂੰ ਅਗਿਆਤ ਚੋਰ ਚੋਰੀ ਕਰਕੇ ਲੈ ਗਿਆ ਉਧਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵਿੱਚ ਹੜਕੰਪ ਮੱਚ ਗਿਆ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਭਾਰੀ ਮਸ਼ੱਕਤ ਤੋਂ ਬਾਅਦ ਬੱਸ ਨੂੰ ਬਰਾਮਦ ਵੀ ਕੀਤਾ ਗਿਆ। ਬੱਸ ਦੇ ਚਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਬੱਸ ਲੈ ਕੇ ਸਾਧੁਲਪੁਰ ਪਹੁੰਚਿਆ ਤੇ ਇੱਥੇ ਬੱਸ ਅੱਡੇ ਤੇ ਬੱਸ ਨੂੰ ਖੜੀ ਕਰਕੇ ਸੌਣ ਲਈ ਚਲਾ ਗਿਆ। ਜਦੋਂ ਸਵੇਰੇ ਉਸਨੇ ਵੇਖਿਆ ਤਾਂ ਬਸ ਮੌਕੇ ਤੋਂ ਗਾਇਬ ਸੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਪੰਜ ਘੰਟੇ ਦੀ ਮਸ਼ੱਕਤ ਤੋਂ ਬਾਅਦ ਬੱਸ ਨੂੰ ਲੱਭ ਲਿਆ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵੇਖਿਆ ਕਿ ਇੱਕ ਸ਼ੱਕੀ ਵਿਅਕਤੀ ਬੱਸ ਨੂੰ ਲੈ ਕੇ ਜਾ ਰਿਹਾ ਹੈ।

CATEGORIES
Share This

COMMENTS

Wordpress (0)
Disqus (0 )
Translate