ਵਟਸਐਪ ਤੇ ਆਇਆ ਨਵਾਂ ਫੀਚਰ, ਹੁਣ ਬਚੇਗਾ ਤੁਹਾਡਾ ਕੀਮਤੀ ਸਮਾਂ

ਵਟਸਐਪ ਇੱਕ ਮਸ਼ਹੂਰ ਐਪ ਹੈ ਜਿਹੜੀ ਲਗਭਗ ਹਰ ਕਿਸੇ ਦੇ ਮੋਬਾਈਲ ‘ਤੇ ਉਪਲਬਧ ਹੈ। ਵਟਸਐਪ ਦੇ ਨਾਲ-ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਵੀ ਲੋਕ ਚਲਾਉਂਦੇ ਹਨ। ਬਹੁਤ ਸਾਰੇ ਉਪਭੋਗਤਾ ਹਨ ਜੋ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਆਪਣੇ ਸਟੋਰੀ ਨੂੰ ਸਾਂਝਾ ਕਰਨਾ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਹਨ ਜੋ ਵਟਸਐਪ ਸਟੇਟਸ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਵਟਸਐਪ ਵੱਲੋਂ ਇੱਕ ਨਵਾਂ ਫੀਚਰ ਲਿਆਂਦਾ ਗਿਆ ਹੈ। ਜਿਸ ਦੀ ਵਰਤੋਂ ਐਂਡਰਾਇਡ ਫੋਨ ਤੇ ਆਈਫੋਨ ਤੇ ਕਿਵੇਂ ਹੋਣੀ ਹੈ ਤੁਸੀਂ ਉਹ ਹੇਠਾਂ ਪੜ੍ਹ ਸਕਦੇ ਹੋ।

ਐਂਡਰਾਇਡ ‘ਤੇ ਇਸ ਫ਼ੀਚਰ ਦੀ ਵਰਤੋਂ ਕਰਨ ਲਈ, ਇਹਨਾਂ ਸਟੈਪਸ ਦੀ ਪਾਲਣਾ ਕਰੋ:
1 ਸਭ ਤੋਂ ਪਹਿਲਾਂ, WhatsApp ਖੋਲ੍ਹੋ ਅਤੇ Updates ਬਟਨ ਨੂੰ ਚੁਣੋ, ਅਤੇ ਫਿਰ ‘Chats’ ‘ਤੇ ਜਾਓ।
2 ਇਸ ਦੇ Status ਆਪਸ਼ਨ ‘ਤੇ ਜਾਓ, My Status ‘ਤੇ ਟੈਪ ਕਰੋ ਅਤੇ ਅੱਪਡੇਟਸ ਚੁਣੋ।
3 Status Update ਦੇ ਬਿਲਕੁਲ ਕੋਲ ਤਿੰਨ ਡਾਟ ਹੁੰਦੀਆਂ ਹਨ, ਇਸ ‘ਤੇ ਟੈਪ ਕਰੋ।
4 Share to Facebook ਸਲੈਕਟ ਕਰੋ।
5 Share Now’ ‘ਤੇ ਟੈਪ ਕਰੋ, ਤਾਂ ਜੋ ਤੁਹਾਡਾ ਸਟੇਟਸ ਅਪਡੇਟ ਤੁਰੰਤ ਫੇਸਬੁੱਕ ਸਟੋਰੀਜ਼ ‘ਤੇ ਪੋਸਟ ਕੀਤਾ ਜਾ ਸਕੇ।

ਆਈਫੋਨ ‘ਤੇ ਇਸ ਫ਼ੀਚਰ ਨੂੰ ਐਕਟੀਵੇਟ ਕਰਨ ਲਈ ਇਹ ਸਟੈਪਸ ਹਨ
1 ਇਸਦੇ ਲਈ ਸਭ ਤੋਂ ਪਹਿਲਾਂ WhatsApp ਓਪਨ ਕਰੋ ਅਤੇ Updates ਟੈਬ ‘ਤੇ ਜਾਓ।
2 My Status ‘ਤੇ ਜਾਓ ਅਤੇ Status ਆਪਸ਼ਨ ‘ਤੇ ਜਾਓ।
3 ਇੱਥੇ ਤੁਹਾਡੇ ਕੋਲ ਇੱਕ eye icon ਹੋਵੇਗਾ।
4 more ‘ਤੇ ਟੈਪ ਕਰੋ ਅਤੇ ‘Share to Facebook’.’
5 Share now ‘ਤੇ ਕਲਿੱਕ ਕਰੋ ਅਤੇ ਆਪਣੇ ਸਟੇਟਸ ਨੂੰ ਫੇਸਬੁੱਕ ਸਟੋਰੀ ‘ਤੇ ਸ਼ੇਅਰ ਕਰੋ।

CATEGORIES
Share This

COMMENTS

Wordpress (0)
Disqus (0 )
Translate